ਬ੍ਰਿਟਿਸ਼ ਵਿਕਟੋਰੀਆ ਸਕੂਲ ਦਾ ਸਲਾਨਾ ਖੇਡ ਸਮਾਰੋਹ ਸ਼ੁਰੂ
ਬ੍ਰਿਟਿਸ਼ ਵਿਕਟੋਰੀਆ ਸਕੂਲ ਦਾ ਸਲਾਨਾ ਖੇਡ ਸਮਾਰੋਹ ਅਰੰਭ
Publish Date: Thu, 20 Nov 2025 09:48 PM (IST)
Updated Date: Thu, 20 Nov 2025 09:49 PM (IST)
ਉਦਘਾਟਨੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ :
ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਚ ਸਲਾਨਾ ਖੇਡ ਸਮਾਗਮ 2025-26 ਦਾ ਆਰੰਭ ਬੇਹੱਦ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਹੋਇਆ। ਤਿੰਨ ਦਿਨਾਂ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਰੰਗ–ਬਰੰਗੇ ਗੁਬਾਰਿਆਂ ਨੂੰ ਆਸਮਾਨ ਵਿਚ ਛੱਡਣ ਦੇ ਸੁਹਾਵਣੇ ਦ੍ਰਿਸ਼ ਨਾਲ ਹੋਈ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਸਵਾਗਤ ਭਾਸ਼ਣ, ਝੰਡਾ ਲਹਿਰਾਉਣ, ਖੇਡ ਸਮਾਗਮ ਦੀ ਘੋਸ਼ਣਾ, ਮਾਰਚ-ਪਾਸਟ, ਟਾਰਚ ਲਾਈਟਿੰਗ ਅਤੇ ਸਹੁੰ ਚੁੱਕਣ ਨਾਲ ਹੋਈ। ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਨੇ ਪ੍ਰੋਗਰਾਮ ਵਿੱਚ ਚਾਰ ਚੰਨ ਲਾਏ। ਇਸ ਤੋਂ ਬਾਅਦ ਸਾਰੇ ਦਿਨ ਬੱਚਿਆਂ ਨੇ ਵੱਖ–ਵੱਖ ਸੱਭਿਆਚਾਰਕ ਕਾਰਜਕ੍ਰਮਾਂ ਅਤੇ ਖੇਡ ਮੁਕਾਬਲਿਆਂ ਵਿਚ ਭਰਪੂਰ ਹਿੱਸਾ ਲਿਆ। ਫੁੱਲਾਂ ਦਾ ਨਾਚ, ਪ੍ਰੀ-ਨਰਸਰੀ ਅਤੇ ਨਰਸਰੀ (ਮੁੰਡਿਆਂ) ਦੇ ਖੇਡ, ਯੋਗਾ ਪ੍ਰਦਰਸ਼ਨ, ਨਰਸਰੀ (ਕੁੜੀਆਂ) ਅਤੇ ਐਲਕੇਜੀ (ਮੁੰਡਿਆਂ) ਦੀਆਂ ਪ੍ਰਤੀਯੋਗਿਤਾਵਾਂ, ਨਿੱਕਾ ਖਾਲਸਾ ਡਾਂਸ, ਐਲਕੇਜੀ (ਕੁੜੀਆਂ) ਅਤੇ ਯੂਕੇਜੀ (ਮੁੰਡਿਆਂ) ਦੇ ਖੇਡ, ਰਿਬਨ ਡਾਂਸ ਅਤੇ ਯੂਕੇਜੀ (ਕੁੜੀਆਂ) ਦੀ ਰੱਸਾਕੱਸ਼ੀ ਵਰਗੀਆਂ ਗਤੀਵਿਧੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਹਰ ਗਰੁੱਪ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਮਾਪਿਆਂ ਲਈ ਰੱਖੇ ਗਏ ਖੇਡ ਪ੍ਰੋਗਰਾਮਾਂ ਨੇ ਵੀ ਮਾਹੌਲ ਵਿਚ ਵਧੇਰੇ ਚਾਅ ਚੜ੍ਹਾਇਆ ਅਤੇ ਰਾਸ਼ਟਰੀ ਗਾਣ ਨਾਲ ਸਮਾਗਮ ਦੀ ਸਮਾਪਤੀ ਹੋਈ। ਇਸ ਮੌਕੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ, ਪ੍ਰਬੰਧਕ ਕਮੇਟੀ ਦੀ ਮੈਂਬਰ ਸ਼੍ਰੀਮਤੀ ਬਲਵਿੰਦਰ ਕੌਰ, ਪਰਮਿੰਦਰ ਸਿੰਘ ਅਤੇ ਰਮਨਦੀਪ ਕੌਰ ਅਤੇ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਹਾਜ਼ਰ ਸਨ। ਖੇਡ ਸਮਾਗਮ ਨੂੰ ਸਫਲ ਬਣਾਉਣ ਵਿਚ ਖੇਡ ਕੋਚਾਂ ਗੁਰਵਿੰਦਰ ਕੌਰ ਬੱਲ, ਕੁਲਬੀਰ ਸਿੰਘ ਬੱਲ, ਸੋਢੀ ਰਾਮ ਅਤੇ ਉਂਕਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕੈਪਸ਼ਨ : 20ਕੇਪੀਟੀ36
ਸਲਾਨਾ ਖੇਡ ਸਮਾਰੋਹ ਦੀ ਆਰੰਭਤਾ ਮੌਕੇ ਮਸ਼ਾਲ ਜਗਾਉਂਦੇ ਹੋਏ ਐੱਮਡੀ ਅਰਸ਼ਦੀਪ ਸਿੰਘ, ਬਲਵਿੰਦਰ ਕੌਰ, ਰਮਨਦੀਪ ਕੌਰ, ਪ੍ਰਿੰਸ. ਸੁਨੀਤਾ ਸੱਭਰਵਾਲ ਤੇ ਹੋਰ।
ਕੈਪਸ਼ਨ : 20ਕੇਪੀਟੀ37
ਕੈਪਸ਼ਨ : 20ਕੇਪੀਟੀ38
ਕੈਪਸ਼ਨ : 20ਕੇਪੀਟੀ39