ਬ੍ਰਿਟਿਸ਼ ਸਿੱਖ ਸਕੂਲ ਦਾ ਸਲਾਨਾ ਖੇਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸਮਾਪਤ
ਬ੍ਰਿਟਿਸ਼ ਸਿੱਖ ਸਕੂਲ ਦਾ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸਮਾਪਤ
Publish Date: Sat, 07 Feb 2026 10:29 PM (IST)
Updated Date: Sat, 07 Feb 2026 10:32 PM (IST)

ਮਿੱਠੀਆਂ ਯਾਦਾਂ ਛੱਡ ਗਿਆ ਖੇਡ ਸਮਾਰੋਹ ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਬ੍ਰਿਟਿਸ਼ ਸਿੱਖ ਸਕੂਲ ਕਪੂਰਥਲਾ ਨੇ ਆਪਣੇ ਸਕੂਲ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵਿਚ ਖੇਡਾਂ ਦਾ ਆਯੋਜਨ ਰਾਸ਼ਟਰੀ ਪੈਟਰਨ ’ਤੇ ਕੀਤਾ ਗਿਆ, ਜਿਸ ਵਿਚ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਖੇਡਾਂ ਮਨੁੱਖ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਅਧਿਆਪਕਾਂ ਨੂੰ ਸਾਰੇ ਸਕੂਲ ਨੂੰ ਸਾਰੇ ਸਕੂਲ ਦੇ ਬੱਚਿਆਂ ਨੂੰ ਚਾਰ ਹਾਊਸ ਵਿਚ ਵੰਡ ਕੇ ਮਾਰਚ ਪਾਸਟ ਰਾਹੀਂ ਖੇਡਾਂ ਦੀ ਸ਼ੁਰੂਆਤ ਕਰਵਾਈ। ਸਲਾਮੀ ਲੈਣ ਲਈ ਮੁੱਖ ਮਹਿਮਾਨ ਪ੍ਰੋਫੈਸਰ ਡਾ. ਅਮਰੀਕ ਸਿੰਘ, ਜੋ ਕਿ ਆਪ ਅੰਤਰਰਾਸ਼ਟਰੀ ਪੱਧਰ ਦੇ ਇੰਟਰਨੈਸ਼ਨਲ ਲੈਵਲ ਦੇ ਕੋਚ ਤੇ ਆਫੀਸ਼ੀਅਲ ਹਨ, ਪਹੁੰਚੇ। ਮੁੱਖ ਮਹਿਮਾਨ ਨੇ ਭਾਸ਼ਣ ਵਿਚ ਇਹ ਗੱਲ ਦੱਸੀ ਕਿ ਅਜਿਹੀ ਸਿੱਖ ਸੰਸਥਾ ਜਿਹੜੀ ਕਿ ਪਹਿਲਾਂ ਹੀ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਂਦੀ ਹੈ, ਆਪਣੇ ਧਰਮ ਨਾਲ ਜੋੜਦੀ ਹੈ ਤੇ ਸਰਬ ਪੱਖੀ ਵਿਕਾਸ ਕਰਾਉਂਦੀ ਹੈ, ਉਸ ਸਕੂਲ ਦੇ ਵਿਦਿਆਰਥੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨਗੇ। ਮੁੱਖ ਮਹਿਮਾਨ ਨੇ ਦੱਸਿਆ ਇਸ ਇਲਾਕੇ ਵਿਚ ਬਹੁਤ ਵੱਡੇ ਵੱਡੇ ਭਾਰ ਤੋਲਕ ਪੈਦਾ ਹੋਏ ਹਨ, ਜਿਨ੍ਹਾਂ ਨੂੰ ਅਰਜਨਾ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਫਿਰ ਆਉਣ ਲਈ ਸੱਦਾ ਦਿੱਤਾ। ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ।