ਬਲਾਕ ਸੰਮਤੀ ਮੈਂਬਰ ਸੱਦੂਵਾਲ ਨੂੰ ਸਦਮਾ, ਮਾਤਾ ਦਾ ਦੇਹਾਂਤ
ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ ਨੂੰ ਸਦਮਾ, ਮਾਤਾ ਸੰਤ ਕੌਰ ਦਾ ਦੇਹਾਂਤ
Publish Date: Sat, 06 Dec 2025 10:13 PM (IST)
Updated Date: Sat, 06 Dec 2025 10:15 PM (IST)

--ਮਾਤਾ ਸੰਤ ਕੌਰ ਸੱਦੂਵਾਲ ਪੰਜ ਤੱਤਾਂ ਵਿਚ ਵਿਲੀਨ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ, ਦਿਲਬਾਗ ਸਿੰਘ ਜਰਮਨੀ, ਬਲਵਿੰਦਰ ਸਿੰਘ ਜਰਮਨੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਸੰਤ ਕੌਰ ਦਾ ਅਚਾਨਕ ਦੇਹਾਂਤ ਹੋ ਗਿਆ। ਮਾਤਾ ਦੀ ਉਮਰ ਕਰੀਬ 100 ਸਾਲ ਸੀ ਅਤੇ ਉਨ੍ਹਾਂ ਨੇ ਆਪਣਾ ਜੀਵਨ ਬਿਲਕੁਲ ਰੋਗ ਰਹਿਤ, ਸਾਦਗੀ ਅਤੇ ਸੇਵਾ ਭਾਵ ਨਾਲ ਬਤੀਤ ਕੀਤਾ। ਲੋਕ ਸੇਵਾ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ। ਉਨ੍ਹਾਂ ਦੇ ਸੁਭਾਅ, ਸੇਵਾ ਅਤੇ ਸਾਦਗੀ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਵਿਚ ਵੱਡਾ ਮਾਣ-ਸਨਮਾਨ ਹੈ। ਅੱਜ ਮਾਤਾ ਸੰਤ ਕੌਰ ਦੇ ਸੰਸਕਾਰ ਮੌਕੇ ਸੁਰਜੀਤ ਸਿੰਘ ਸੱਦੂਵਾਲ, ਦਿਲਬਾਗ ਸਿੰਘ ਜਰਮਨੀ, ਬਲਵਿੰਦਰ ਸਿੰਘ ਜਰਮਨੀ ਤੇ ਪਰਿਵਾਰਕ ਮੈਂਬਰਾਂ ਨਾਲ ਸਾਬਕਾ ਵਿਧਾਇਕ ਨਵਤੇਜ ਸਿੰਘ, ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਅਨੇਕਾਂ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ, ਮੈਨੇਜਰ ਜਸਵੰਤ ਸਿੰਘ ਨੰਡਾ, ਮੋਨੂ ਭੰਡਾਰੀ, ਭਾਈ ਸਰਬਜੀਤ ਸਿੰਘ ਬੱਬੂ, ਜਸਕਾਰਨ ਸਿੰਘ ਚੀਮਾ, ਪਿਆਰਾ ਸਿੰਘ, ਪਿਆਰਾ ਲਾਲ ਭੱਟੀ ਬਸਪਾ ਆਗੂ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਜਰਮਨੀ, ਦਿਲਬਾਗ ਸਿੰਘ ਜਰਮਨੀ, ਬਲਵਿੰਦਰ ਕੌਰ ਜਰਮਨੀ, ਸਰੂਪ ਸਿੰਘ ਜੱਬੋਸੁਧਾਰ, ਗੁਰਦੀਪ ਸਿੰਘ ਜੱਬੋਸੁਧਾਰ, ਦਿਲਪ੍ਰੀਤ ਸਿੰਘ, ਯੁਵਰਾਜ ਸਿੰਘ, ਲਵਪ੍ਰੀਤ ਸਿੰਘ,ਕੁਲਦੀਪ ਸਿੰਘ ਟੋਪੂ, ਜਸਪਾਲ ਸਿੰਘ, ਮਲਕੀਤ ਸਿੰਘ ਬਿੱਲਾ, ਬਚਿੱਤਰ ਸਿੰਘ, ਗੁਰਮੇਲ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਭਜਨ ਸਿੰਘ, ਬਲਬੀਰ ਸਿੰਘ ਜੱਬੋਵਾਲ, ਜਗਜੀਤ ਸਿੰਘ ਸੋਨੂ, ਲਾਲ ਸਿੰਘ, ਹਜ਼ਾਰਾ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ, ਬਲਕਾਰ ਸਿੰਘ ਪੰਚ, ਜੱਗੀ ਪੰਚ ਆਦਿ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ, ਸਾਕ ਸਬੰਧੀ ਹਾਜ਼ਰ ਸਨ। ਕੈਪਸ਼ਨ : 6ਕੇਪੀਟੀ32