ਕਾਂਗਰਸ-ਆਪ ਦਾ ਗੱਠਜੋੜ ਸੱਤਾ ਦੀ ਲਾਲਸਾ ਲਈ ਬਣਿਆ : ਨੀਟੂ
ਭਾਜਪਾ ਦਾ ਨਗਰ ਨਿਗਮ 'ਤੇ ਕਬਜ਼ਾ ਚੰਡੀਗੜ੍ਹ ਦੇ ਉੱਜਵਲ ਭਵਿੱਖ ਵੱਲ ਮਜ਼ਬੂਤ ਕਦਮ : ਨੀਟੂ
Publish Date: Fri, 30 Jan 2026 10:08 PM (IST)
Updated Date: Fri, 30 Jan 2026 10:10 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਜਪਾ ਦੇ ਸੀਨੀਅਰ ਆਗੂ ਤੇ ਸੁਲਤਾਨਪੁਰ ਲੋਧੀ ਹਲਕਾ ਇੰਚਾਰਜ ਰਾਕੇਸ਼ ਨੀਟੂ ਨੇ ਚੰਡੀਗੜ੍ਹ ਨਗਰ ਨਿਗਮ ਵਿਚ ਭਾਜਪਾ ਦੀ ਜਿੱਤ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਰੋਧੀ ਪਾਰਟੀਆਂ ਵਿਚ ਅੰਦਰੂਨੀ ਲੜਾਈ, ਮੌਕਾਪ੍ਰਸਤ ਰਾਜਨੀਤੀ ਤੇ ਜਨਤਾ ਤੋਂ ਵੱਖ ਹੋਏ ਰਵੱਈਏ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਪ ਤੇ ਕਾਂਗਰਸ ਵਿਚਕਾਰ ਗੈਰ-ਕੁਦਰਤੀ ਗਠਜੋੜ ਸਿਰਫ ਸੱਤਾ ਦੀ ਲਾਲਸਾ ਤੱਕ ਸੀਮਤ ਸੀ, ਨਾ ਤਾਂ ਨੀਤੀ ਤੇ ਨਾ ਹੀ ਕੋਈ ਇਰਾਦਾ ਸੀ। ਜਨਤਾ ਨੇ ਉਨ੍ਹਾਂ ਦੇ ਭਰਮ ਤੇ ਖਾਲੀ ਵਾਅਦਿਆਂ ਨੂੰ ਰੱਦ ਕਰ ਦਿੱਤਾ ਹੈ ਤੇ ਵਿਕਾਸ, ਪਾਰਦਰਸ਼ਤਾ ਤੇ ਮਜ਼ਬੂਤ ਲੀਡਰਸ਼ਿਪ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਹੁਣ ਪ੍ਰਯੋਗ ਨਹੀਂ, ਸਗੋਂ ਨਤੀਜੇ ਚਾਹੁੰਦੇ ਹਨ ਤੇ ਇਹੀ ਭਾਜਪਾ ਤੇ ਭਰੋਸਾ ਹੈ। ਉਨ੍ਹਾਂ ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਨਗਰ ਨਿਗਮ ਵਿਚ ਲੋਕ ਭਲਾਈ ਦੇ ਕੰਮ ਨਵੀਂ ਗਤੀ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਤੇ ਭਾਜਪਾ ਦਾ ਕਬਜ਼ਾ ਚੰਡੀਗੜ੍ਹ ਦੇ ਉੱਜਵਲ ਭਵਿੱਖ ਵੱਲ ਇਕ ਮਜ਼ਬੂਤ ਕਦਮ ਹੈ। ਭਵਿੱਖ ਵਿਚ ਸ਼ਹਿਰ ਨੂੰ ਇੱਕ ਮਾਡਲ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ।