ਰੰਜਿਸ਼ ਕਾਰਨ ਨੌਜਵਾਨ ਦਾ ਕਤਲ, ਮਾਮਲਾ ਦਰਜ
ਨੌਜਵਾਨ ਦੇ ਕਤਲ ਨੂੰ ਲੈ ਕੇ ਭੁਲੱਥ ਪੁਲਿਸ ਵੱਲੋਂ ਮੁਕੱਦਮਾ ਦਰਜ
Publish Date: Sun, 23 Nov 2025 10:34 PM (IST)
Updated Date: Sun, 23 Nov 2025 10:34 PM (IST)

--ਮ੍ਰਿਤਕ ਦੀ ਮਾਂ ਰਾਣੀ ਨੇ ਦੋ ਨੌਜਵਾਨਾਂ ’ਤੇ ਲਗਾਏ ਦੋਸ਼ ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਸਬ ਡਿਵੀਜ਼ਨ ਕਸਬਾ ਥਾਣਾ ਭੁਲੱਥ ਵਿਖੇ ਬਿਆਨ ਦਿੰਦਿਆਂ ਰਾਣੀ ਪਤਨੀ ਐਡੀਸ਼ਨ ਵਾਸੀ ਅਕਾਲਾ ਨੇ ਕਿਹਾ, ਕਿ ਮੇਰਾ ਲੜਕਾ ਵੰਸ਼ ਸ਼ਾਮ ਨੂੰ ਘਰੋਂ ਕੰਮ ਲਈ ਗਿਆ ਸੀ, ਜੋ ਘਰ ਵਾਪਸ ਨਹੀਂ ਆਇਆ ਸੀ, ਜਿਸ ਦੀ ਅਸੀਂ ਭਾਲ ਕਰਦੇ ਰਹੇ ਪਰ ਉਹ ਸਾਨੂੰ ਨਾ ਮਿਲਿਆ। ਜਦੋਂ ਮੈਂ ਆਪਣੇ ਜਵਾਈ ਮਨਦੀਪ ਕੁਮਾਰ ਪੁੱਤਰ ਸੁਖਵਿੰਦਰ ਪਾਲ ਵਾਸੀ ਨਡਾਲਾ ਤੇ ਆਪਣੇ ਜੇਠ ਸੁਰਜੀਤ ਪੁੱਤਰ ਮਹਿੰਦਰ ਵਾਸੀ ਸਿੱਧਵਾਂ ਨੂੰ ਨਾਲ ਲੈ ਕੇ ਲੜਕੇ ਦੀ ਭਾਲ ਕਰਦੇ ਹੋਏ ਪਿੰਡ ਦੇ ਨਜ਼ਦੀਕ ਹੀ ਕਮਾਦ ਦੇ ਖੇਤ ਵਿਚ ਗਏ, ਤਾਂ ਉਥੇ ਉਸ ਦੀ ਲਾਸ਼ ਪਈ ਸੀ। ਮੇਰੇ ਲੜਕੇ ਵੰਸ਼ ਨੂੰ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਅਵਤਾਰ ਸਿੰਘ ਵਾਸੀ ਅਕਾਲਾ ਤੇ ਡਿੰਪਲ ਪੁੱਤਰ ਤੋਤੀ ਵਾਸੀ ਸਿੱਧਵਾਂ ਤੇ ਹੋਰ ਨਾ-ਮਾਲੂਮ ਵਿਅਕਤੀਆਂ ਨੇ ਅਗਵਾ ਕਰਕੇ ਤੇ ਉਸ ਦਾ ਕਤਲ ਕਰਕੇ ਸਾਡੇ ਪਿੰਡ ਦੇ ਕਮਾਦ ਵਿਚ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਲੜਕੇ ਦਾ ਕਤਲ ਰੰਜਿਸ਼ ਕਰਕੇ ਹੋਇਆ ਹੈ, ਕਿਉਂਕਿ ਮੇਰੇ ਪਿੰਡ ਅਕਾਲਾ ਦੇ ਗੁਰਦੁਆਰਾ ਸਾਹਿਬ ਦੇ ਚੌਂਕ ਦੇ ਨੇੜੇ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਅਵਤਾਰ ਸਿੰਘ ਵਾਸੀ ਅਕਾਲਾ ਤੇ ਡਿੰਪਲ ਪੁੱਤਰ ਤੋਤੀ ਵਾਸੀ ਸਿੱਧਵਾਂ ਨਾਲ ਝਗੜਾ ਹੋਇਆ ਸੀ, ਮਿ੍ਤਕ ਵੰਸ਼ ਦੀ ਮਾਂ ਰਾਣੀ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਖਿਲਾਫ ਭੁਲੱਥ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।