ਹੁੱਲੜਬਾਜ਼ੀ ਕਰਨ ਵਾਲੇ ਦੋ ਨੌਜਵਾਨ ਕਾਬੂ
ਭੁਲੱਥ ਪੁਲਿਸ ਵੱਲੋਂ ਹੁੱਲੜਬਾਜ਼ੀ ਕਰਨ ਵਾਲੇ ਦੋ ਨੌਜਵਾਨ ਕਾਬੂ
Publish Date: Wed, 10 Dec 2025 08:42 PM (IST)
Updated Date: Thu, 11 Dec 2025 04:10 AM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਥਾਣਾ ਮੁਖੀ ਐੱਸਐੱਚਓ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਸ਼ਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਰਾਮਗੜ੍ਹ ਨੇੜੇ ਪੁੱਜੀ ਤਾਂ ਮਾਨਾ ਤਲਵੰਡੀ ਰੋਡ ’ਤੇ ਦੋ ਨੌਜਵਾਨ ਅਵਾਰਾਗਰਦੀ ਤੇ ਹੁੱਲੜਬਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਨੇ ਕਾਬੂ ਕਰ ਕੇ ਨਾਮ-ਪਤਾ ਪੁੱਛਿਆ, ਜਿਨ੍ਹਾਂ ਆਪਣਾ ਨਾਮ ਲਵਪ੍ਰੀਤ ਪੁੱਤਰ ਭਜਨ ਸਿੰਘ ਵਾਸੀ ਮੁਹੱਲਾ ਕਿਲੇਵਾਲਾ ਥਾਣਾ ਸਿਟੀ ਕਪੂਰਥਲਾ ਤੇ ਕੁਲਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੁਹੱਲਾ ਹਾਥੀ ਖਾਣਾ ਥਾਣਾ ਸਿਟੀ ਕਪੂਰਥਲਾ ਦੱਸਿਆ। ਸ਼ੱਕੀ ਹਾਲਾਤ ’ਚ ਆਉਣ ਕਰ ਕੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।