ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਸਾਨਾਂ ਉਪਰ ਹੋਏ ਤਸ਼ੱਸ਼ਦ ਦੀ ਕੀਤੀ ਨਿਖੇਧੀ

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਭਾਰਤੀ ਕਿਸਾਨ ਕਾਦੀਆ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬਠਿੰਡਾ ਵਿਖੇ ਕਿਸਾਨਾਂ ’ਤੇ ਹੋਏ ਅੰਨ੍ਹੇ ਤਸ਼ੱਦਦ ’ਤੇ ਬੋਲਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਵੱਲੋਂ ਕਿਸਾਨਾਂ ਦੀ ਜੋ ਵੱਡੇ ਪੱਧਰ ’ਤੇ ਕੁੱਟਮਾਰ ਕੀਤੀ ਗਈ, ਉਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਿਖੇਧੀ ਕਰਦੀ ਹੈ। ਕਿਸਾਨਾਂ ’ਤੇ ਲਾਠੀਚਾਰਜ ਕਰਕੇ ਮਾਨ ਸਰਕਾਰ ਇਕ ਵਾਰ ਫਿਰ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਆਖਿਆ ਕਿ ਧਰਨਿਆਂ-ਮੁਜ਼ਾਹਰਿਆਂ ਵਿਚੋਂ ਨਿਕਲੀ ਸਰਕਾਰ ਆਪਣੇ ਦਾਵਿਆਂ ਤੋਂ ਮੁੱਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਧਰਨਾ ਲਾਇਆ ਸੀ, ਉਦੋਂ ਵੀ ਪੁਲਿਸ ਨੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤੇ ਸਮਾਨ ਦੀ ਭੰਨ-ਤੋੜ ਕੀਤੀ ਤੇ ਚੋਰੀ ਕਰਕੇ ਮੰਤਰੀਆਂ ਦੇ ਘਰਾਂ ਵਿਚ ਲੈ ਗਏ ਸਨ। ਇਹ ਸਭ ਦਿੱਲੀ ਦੇ ਕੇਜਰੀਵਾਲ ਦੇ ਸਿਸੋਦੀਆ ਦੇ ਇਸ਼ਾਰੇ ’ਤੇ ਹੋ ਰਿਹਾ ਹੈ ਪਰ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ 2027 ਦੀਆਂ ਚੋਣਾਂ ਵੇਲੇ ਭੁਗਤਨਾ ਪਵੇਗਾ। ਲਿੱਟਾਂ ਨੇ ਆਖਿਆ ਕਿ ਜੇ ਸਰਕਾਰ ਕਿਸਾਨਾਂ ਦੇ ਧਰਨਿਆਂ ਨੂੰ ਰੋਕਣ ਤੋਂ ਬਾਜ਼ ਨਾ ਆਈ ਤਾਂ ਕਿਸਾਨ ਸੰਯੁਕਤ ਮੋਰਚੇ ਤੇ ਸਮੂਹ ਸਾਥੀ ਜਥੇਬੰਦੀਆਂ ਨਾਲ ਰੈਲੀਆਂ ਕਰਕੇ ਵੱਡਾ ਵਿਰੋਧ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਲਈ ਅਜੇ ਵੀ ਭਗਵੰਤ ਮਾਨ ਸਰਕਾਰ ਨੂੰ ਸੋਚ ਲੈਣ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਇਹ ਪਿੰਡਾਂ ਵਿਚ ਪ੍ਰੀਪੇਡ ਮੀਟਰ ਲਾਉਣ ਦੀ ਤਿਆਰੀ ਕਰ ਰਹੇ ਹਨ, ਉਸ ਦਾ ਵੀ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ ਤੇ ਸਮਾਰਟ ਮੀਟਰ ਘਰ ਵਿਚ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਢਿੱਲਵਾਂ ਸਤਪਾਲ ਸਿੰਘ ਤਾਜਪੁਰ, ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ, ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਅਮਰੀਕ ਸਿੰਘ ਘੱਗ, ਨਿਸ਼ਾਨ ਸਿੰਘ ਬਾਜਵਾ, ਅਮਰੀਕ ਸਿੰਘ ਲਵਲੀ, ਕਰਮ ਸਿੰਘ ਮਾਨਾ ਤਲਵੰਡੀ, ਪੂਰਨ ਸਿੰਘ ਖੱਸਣ, ਜੋਗਿੰਦਰ ਸਿੰਘ ਭੁਲੱਥ, ਕਸ਼ਮੀਰ ਸਿੰਘ ਬੋਪਾਰਾਏ, ਮਹਿੰਦਰ ਸਿੰਘ ਸਾਬਕਾ ਸਰਪੰਚ ਬਾਗੜੀਆਂ, ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਲਖਬੀਰ ਸਿੰਘ ਲੱਖੀ, ਹੈਪੀ ਜੁਲਕਾ ਜ਼ਿਲ੍ਹਾ ਕਮੇਟੀ ਮੈਂਬਰ, ਨਰਿੰਦਰ ਸਿੰਘ ਚੀਮਾ ਲਿਟਾਂ, ਸਵਿੰਦਰ ਸਿੰਘ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਲਿਟਾਂ, ਸੂਰਤ ਸਿੰਘ ਕੁਦੋਵਾਲ, ਅਮਰੀਕ ਸਿੰਘ, ਚਰਨਜੀਤ ਸਿੰਘ, ਮੋਹਨ ਲਾਲ ਸਰਪੰਚ ਸਾਬਕਾ ਮੱਲੀਆਂ, ਬਲਵਿੰਦਰ ਸਿੰਘ ਮੱਲੀਆਂ, ਗੁਰਚਰਨ ਸਿੰਘ ਖੱਸਣ, ਬਲਵੀਰ ਸਿੰਘ, ਪ੍ਰਿਤਪਾਲ ਸਿੰਘ, ਹਰਭੇਜ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ ਚੀਮਾ ਕਮਰਾਏ ਤੇ ਹੋਰ ਕਿਸਾਨ ਹਾਜ਼ਰ ਸਨ।