ਗਣਤੰਤਰ ਦਿਵਸ ਮੌਕੇ ਲੜਕੀਆਂ ਦਾ ਪ੍ਰਦਰਸ਼ਨੀ ਮੈਚ ਕਰਵਾਇਆ
ਗਣਤੰਤਰ ਦਿਵਸ ਮੌਕੇ ਬਾਸਕਿਟਬਾਲ (ਲੜਕੀਆਂ) ਦਾ ਪ੍ਰਦਰਸ਼ਨ ਮੈਚ ਅਤੇ ਰਲੇਅ ਰੇਸ ਕਰਵਾਈ
Publish Date: Thu, 29 Jan 2026 10:11 PM (IST)
Updated Date: Thu, 29 Jan 2026 10:13 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਗਣਤੰਤਰਤਾ ਦਿਵਸ ਮਨਾਉਣ ਲਈ ਕੁੱਝ ਪ੍ਰੋਗਰਾਮ ਉਲੀਕੇ ਗਏ ਸਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਖੇਡ ਅਫਸਰ ਕਪੂਰਥਲਾ ਕੁਲਵਿੰਦਰ ਸਿੰਘ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ 26 ਜਨਵਰੀ ਨੂੰ ਸ਼ਾਮ 4 ਵਜੇ ਬਾਸਕਿਟਬਾਲ ਲੜਕੀਆਂ ਦਾ ਪ੍ਰਦਰਸ਼ਨੀ ਮੈਚ ਤੇ ਰਿਲੇਅ ਰੇਸ ਕਰਵਾਈ ਗਈ, ਜਿਸ ਵਿਚ ਡਾ. ਸੀਤਲ ਸਿੰਘ ਡੀਐੱਸਪੀ ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫਸਰ ਕਪੂਰਥਲਾ ਕੁਲਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ, ਅਧਿਕਾਰੀਆਂ ਅਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਖਿਡਾਰੀ/ਖਿਡਾਰਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ। ਇਸ ਮੌਕੇ ਡੀਐੱਸਪੀ ਸ਼ੀਤਲ ਸਿੰਘ ਵੱਲੋਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਤੇ ਖਿਡਾਰੀਆਂ ਨੂੰ ਸਿਹਤਮੰਦ ਜੀਵਨ ਜਿਉਣ ਤੇ ਚੰਗੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ। ਇਸ ਬਾਸਕਿਟਬਾਲ ਪ੍ਰਦਰਸ਼ਨੀ ਮੈਚ ਵਿਚ ਪੀਐੱਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੇ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੀਆਂ ਲੜਕੀਆਂ ਦੀਆਂ ਬਾਸਕਿਟਬਾਲ ਟੀਮਾਂ ਨੇ ਭਾਗ ਲਿਆ। ਇਸ ਤੋਂ ਇਲਾਵਾ 4X100 ਰਿਲੇਅ ਰੇਸ ਵੀ ਕਰਵਾਈ ਗਈ। ਇਸ ਮੌਕੇ ਸੁਨੀਤਾ ਦੇਵੀ ਬਾਸਕਿਟਬਾਲ ਕੋਚ, ਇੰਦਰਜੀਤ ਕੌਰ ਕਬੱਡੀ ਕੋਚ, ਅਮਰਜੀਤ ਕੌਰ ਕਬੱਡੀ ਕੋਚ, ਗੁਰਪ੍ਰੀਤ ਸਿੰਘ ਅਥਲੈਟਿਕਸ ਕੋਚ, ਸਤਨਾਮ ਸਿੰਘ ਕੁਸ਼ਤੀ ਕੋਚ, ਹਰਮਨਜੀਤ ਸਿੰਘ ਕਬੱਡੀ ਕੋਚ, ਅਮਨਜੀਤ ਸਿੰਘ ਬਾਕਸਿੰਗ ਕੋਚ, ਰਾਜਨ ਮੱਟੂ ਤੇ ਸੁਨੀਲ ਕੁਮਾਰ ਬਾਸਕਟਬਾਲ ਕੋਚ, ਜਸਵੀਰ ਸਿੰਘ ਵੇਟਲਿਫਟਿੰਗ ਕੋਚ, ਬਲਬੀਰ ਕੁਮਾਰ ਕਲਰਕ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।