ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਜਾਗਰੂਕਤਾ ਰੈਲੀਆਂ ਦਾ ਆਯੋਜਨ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਟੀ ਵਲੋਂ ਜਾਗਰੂਕਤਾ ਰੈਲੀਆਂ ਦਾ ਆਯੋਜਨ
Publish Date: Thu, 11 Dec 2025 10:05 PM (IST)
Updated Date: Fri, 12 Dec 2025 04:18 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲ਼ਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਜੀਤਪੁਰ ਤਹਿ. ਸੁਲਤਾਨਪੁਰ ਲੋਧੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹੇੜੂ ਤਹਿ: ਫਗਵਾੜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਲੁਬਾਨਾ ਤਹਿ: ਭੁਲੱਥ ਦੇ ਵਿਦਿਆਰਥੀਆਂ, ਅਧਿਆਪਕਾਂ, ਪੈਨਲ ਐਡਵੋਕੇਟਸ ਤੇ ਪੈਰਾ-ਲੀਗਲ ਵਲੰਟੀਅਰਸ ਵਲੋਂ ਜਾਗਰੂਕਤਾ ਰੈਲੀਆ ਅਤੇ ਸੈਮੀਨਾਰਾਂ ਦਾ ਆਯੋਜਨ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਦੀ ਅਗਵਾਈ ਹੇਠ ਕੀਤਾ ਗਿਆ। ਜਾਗਰੂਕਤਾ ਰੈਲੀ ਮੌਕੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ। ਜਾਗਰੂਕਤਾ ਰੈਲੀ ਸਕੂਲਾਂ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਵਾਸੀਆਂ ਨੂੰ ਸੰਦੇਸ਼ ਦਿੰਦੀ ਹੋਏ ਵਾਪਸ ਸਕੂਲਾਂ ਵਿਖੇ ਸਮਾਪਤ ਹੋਈ। ਜਾਗਰੂਕਤਾ ਰੈਲੀ ਦੌਰਾਨ ਸਕੂਲ ਦੀ ਬੈਂਡ ਟੀਮਾਂ ਵਲੋਂ ਅਪਣੀ ਅਹਿਮ ਭੂਮਿਕਾ ਨਿਭਾਈ। ਰੈਲੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਖਿਲਾਫ ਨਾਰੇ ਲਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਚਾਰ ਸਮੱਗਰੀ ਵੀ ਵੱਡੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਲੋਂ ਪੇਟਿੰਗ ਤੇ ਡੈਕਲਾਮੇਸ਼ਨ ਮੁਕਾਬਲੇ ਵੀ ਕਰਵਾਏ ਗਏ। ਸੈਮੀਨਾਰਾਂ ਦੌਰਾਨ ਹਾਜ਼ਰ ਜਨਤਾ ਨੂੰ ਸੰਬੋਧਨ ਕਰਦਿਆਂ ਵਕੀਲ ਸਾਹਿਬਾਨ ਨੇ ਦੱਸਿਆ ਕਿ ਸਾਡੇ ਸਮਾਜ ਵਿੱਚ ਜਿਹੜੇ ਲੋਕ ਨਸ਼ਿਆਂ ਵਿੱਚ ਗ੍ਰਸਥ ਹੋ ਗਏ ਹਨ, ਅਜਿਹੇ ਲੋਕਾਂ ਨੂੰ ਨਸ਼ਾ ਛਡਾਓ ਕੇਂਦਰਾਂ ਰਾਹੀਂ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ । ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੁੰਹ ਚੁਕਵਾਈ ਗਈ। ਇਸ ਮੌਕੇ ਸ਼ੈਲ ਪ੍ਰਭਾਕਰ ਐਡਵੋਕੇਟ, ਵਰੁਣ ਵਧਾਵਨ ਐਡਵੋਕੇਟ, ਪੈਰਾ ਲੀਗਲ ਵਲੰਟੀਅਰਸ ਪ੍ਰਿੰਸੀਪਲ ਸਾਹਿਬਾਨ, ਨਵਜਿੰਦਰ ਸਿੰਘ ਐਡਵੋਕੇਟ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।