ਦਿ ਹਾਕ ਵਰਲਡ ਸਕੂਲ ’ਚ ਲਾਇਆ ਜਾਗਰੂਕਤਾ ਕੈਂਪ
ਦੀ ਹਾਕ ਵਰਲਡ ਸਕੂਲ ਵਿੱਚ ਲੜਕੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ
Publish Date: Wed, 03 Dec 2025 07:53 PM (IST)
Updated Date: Wed, 03 Dec 2025 07:56 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵੱਲੋਂ ਪ੍ਰਿੰਸੀਪਲ ਸ਼ਵੇਤਾ ਮਹਿਤਾ ਦੀ ਅਗਵਾਈ ਹੇਠ ਲੜਕੀਆਂ ’ਚ ਉਮਰ ਨਾਲ ਆਉਣ ਵਾਲੇ ਬਦਲਾਅ ਸਬੰਧੀ ਇਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੇ ਆਯੋਜਨ ਦਾ ਮੁੱਖ ਮੰਤਵ ਲੜਕੀਆਂ ਨੂੰ ਸਰੀਰ ਵਿਚ ਉਮਰ ਦੇ ਨਾਲ ਆਉਣ ਵਾਲੇ ਕੁਦਰਤੀ ਬਦਲਾਵਾਂ ਜਿਵੇਂ ਮਾਹਵਾਰੀ, ਪਰਸਨਲ ਹਾਇਜੀਨ ਅਤੇ ਕਿਸ਼ੋਰ ਅਵਸਥਾ ਦੇ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦਾ ਪ੍ਰਬੰਧ ਕਨਿਸ਼ਕਾ ਮਹਿਤਾ, ਜੋ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਹੋਣਹਾਰ ਐੱਮਬੀਬੀਐੱਸ ਤੀਜੇ ਸਾਲ ਦੀ ਵਿਦਿਆਰਥਣ ਹੈ, ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਲੜਕੀਆਂ ਦੇ ਸਵਾਲਾਂ ਦੇ ਜਵਾਬ ਵਿਚ ਕਨਿਸ਼ਕਾ ਨੇ ਦੱਸਿਆ ਕਿ ਬੱਚੀਆਂ ਨੂੰ ਮਾਹਵਾਰੀ ਦੇ ਸਮੇਂ ਸਫਾਈ ਦੇ ਨਿਯਮ, ਆਪਣੇ ਸਰੀਰ ਵਿਚ ਆ ਰਹੇ ਬਦਲਾਵਾਂ ਨੂੰ ਸਮਝਣ ਅਤੇ ਉਮਰ ਦੇ ਨਾਲ ਆਉਣ ਵਾਲੀ ਮੁਸ਼ਕਿਲ ਨੂੰ ਕਿਵੇਂ ਸੰਭਾਲਣਾ ਹੈ, ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਹਵਾਰੀ ਧਰਮ ਬਾਰੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਇਕ ਸਾਧਾਰਨ ਤੇ ਕੁਦਰਤੀ ਸਰੀਰਕ ਪ੍ਰਕਿਰਿਆ ਹੈ ਇਸ ਸਬੰਧੀ ਹਰੇਕ ਲੜਕੀ ਨੂੰ ਸਵੱਛਤਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਮੈਡਮ ਕਨਿਸ਼ਕਾ ਨੇ ਸੰਤੁਲਿਤ ਆਹਾਰ ਤੇ ਪੋਸ਼ਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਕੂਲਾਂ ਵਿਚ ਜਾ ਕੇ ਲੜਕੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਤੇ ਟ੍ਰੇਨਿੰਗ ਆਯੋਜਿਤ ਕਰਦੇ ਹਾਂ, ਜਿਥੇ ਬੱਚਿਆਂ ਦੇ ਮਨ ਵਿਚ ਛਾਏ ਮਾਹਵਾਰੀ ਧਰਮ ਬਾਰੇ ਨਿਯਮਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਡਾ. ਕਨਿਸ਼ਕਾ ਮਹਿਤਾ ਦਾ ਧੰਨਵਾਦ ਕੀਤਾ।