ਚੋਣਾਂ ਆਉਂਦੇ ਹੀ ਨੇਤਾਵਾਂ ਨੂੰ ਯਾਦ ਆਉਂਦੀ ਹੈ ਜਨਤਾ : ਪੰਡਿਤ
ਚੋਣਾਂ ਆਉਂਦੇ ਹੀ ਨੇਤਾਵਾਂ ਨੂੰ ਯਾਦ ਆਉਂਦੀ ਹੈ ਜਨਤਾ, ਵਾਅਦੇ ਪੂਰੇ ਨਹੀਂ ਹੁੰਦੇ : ਸੰਦੀਪ ਪੰਡਿਤ
Publish Date: Sun, 01 Feb 2026 08:49 PM (IST)
Updated Date: Sun, 01 Feb 2026 08:52 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਚੋਣ ਮੌਸਮ ਨਜ਼ਦੀਕ ਆਉਂਦੇ ਹੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਜਨਤਾ ਦੀ ਯਾਦ ਸਤਾਉਣ ਲੱਗਦੀ ਹੈ । ਇਹ ਦੋਸ਼ ਸ਼ਿਵ ਸੈਨਾ ਨੇਤਾ ਸੰਦੀਪ ਪੰਡਿਤ ਨੇ ਇਕ ਬਿਆਨ ਵਿਚ ਲਗਾਏ। ਉਨ੍ਹਾਂ ਨੇ ਕਿਹਾ ਕਿ ਸਾਲਾਂ ਤੋਂ ਇਹੀ ਪਰੰਪਰਾ ਚੱਲੀ ਆ ਰਹੀ ਹੈ ਕਿ ਚੋਣਾਂ ਦੌਰਾਨ ਨੇਤਾ ਜਨਤਾ ਦੇ ਵਿਚਕਾਰ ਪਹੁੰਚ ਕੇ ਵੱਡੇ-ਵੱਡੇ ਵਾਅਦੇ ਕਰਦੇ ਹਨ, ਪ੍ਰੰਤੂ ਚੋਣ ਖ਼ਤਮ ਹੁੰਦੇ ਹੀ ਉਹੀ ਨੇਤਾ ਲੋਕਾਂ ਦੀਆਂ ਸਮੱਸਿਆਵਾਂ ਤੋਂ ਮੁੰਹ ਮੋੜ ਲੈਂਦੇ ਹਨ। ਸੰਦੀਪ ਪੰਡਿਤ ਨੇ ਕਿਹਾ ਕਿ ਰਾਜਨੀਤਕ ਦਲਾਂ ਦੇ ਰਾਜਸੀ ਨੇਤਾ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਤਾਂ ਕਰਦੇ ਹਨ, ਪ੍ਰੰਤੂ ਉਨ੍ਹਾਂ ਨੂੰ ਪੂਰਾ ਕਰਣ ਦੀ ਨੀਅਤ ਕਦੇ ਵਿਖਾਈ ਨਹੀਂ ਦਿੰਦੀ। ਸੱਤਾ ਵਿਚ ਆਉਣ ਦੇ ਬਾਅਦ ਇਹ ਨੇਤਾ ਕੇਵਲ ਆਪਣੇ ਸਵਾਰਥ ਤੇ ਕੁਰਸੀ ਦੀ ਰਾਜਨੀਤੀ ਵਿਚ ਉਲਝੇ ਰਹਿੰਦੇ ਹਨ, ਜਦੋਂ ਕਿ ਆਮ ਆਦਮੀ ਆਪਣੀਆਂ ਰੋਜ਼ ਦੀਆਂ ਜ਼ਰੂਰਤਾਂ ਲਈ ਸੰਘਰਸ਼ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਹੁਣ ਇਸ ਫੋਕੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਲੋਕਾਂ ਨੂੰ ਆਪਣੀ ਕੂਟਨੀਤੀਆਂ ਦਾ ਸ਼ਿਕਾਰ ਬਣਾਇਆ ਹੈ। ਕਦੇ ਵਿਕਾਸ ਦੇ ਨਾਮ ’ਤੇ ਤਾਂ ਕਦੇ ਜਨ ਕਲਿਆਣ ਦੀ ਆੜ ਵਿਚ ਜਨਤਾ ਨੂੰ ਭਰਮਾਇਆ ਗਿਆ। ਸਿੱਖਿਆ, ਸਿਹਤ, ਰੋਜ਼ਗਾਰ, ਸੜਕ, ਪਾਣੀ ਤੇ ਬਿਜਲੀ ਜਿਹੇ ਬੁਨਿਆਦੀ ਮੁੱਦਿਆਂ ਉੱਤੇ ਕੇਵਲ ਐਲਾਨ ਹੋਏ, ਪ੍ਰੰਤੂ ਜ਼ਮੀਨੀ ਪੱਧਰ ਉੱਤੇ ਬਹੁਤ ਘੱਟ ਕੰਮ ਹੋਇਆ। ਇਸਦਾ ਖਾਮਿਆਜ਼ਾ ਅੱਜ ਆਮ ਨਾਗਰਿਕ ਨੂੰ ਭੁਗਤਣਾ ਪੈ ਰਿਹਾ ਹੈ। ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਵੱਡੀ ਗਿਣਤੀ ਵਿਚ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਸੰਦੀਪ ਪੰਡਿਤ ਨੇ ਕਿਹਾ ਕਿ ਜਨਤਾ ਨੂੰ ਹੁਣ ਸਮਝਦਾਰੀ ਨਾਲ ਫੈਸਲਾ ਲੈਣ ਦੀ ਜ਼ਰੂਰਤ ਹੈ। ਨੇਤਾਵਾਂ ਦੇ ਝੂਠੇ ਵਾਅਦਿਆਂ ਤੇ ਆਕਰਸ਼ਕ ਨਾਅਰਿਆਂ ਵਿਚ ਆ ਕੇ ਵੋਟ ਦੇਣ ਦੀ ਬਜਾਏ ਉਨ੍ਹਾਂ ਦੇ ਪਿਛਲੇ ਕਾਰਜਕਾਲ ਤੇ ਕੰਮਕਾਜ ਦਾ ਲੇਖਾ-ਜੋਖਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਮੇਸ਼ਾ ਆਮ ਲੋਕਾਂ ਦੇ ਹੱਕ ਦੀ ਅਵਾਜ਼ ਚੁੱਕਦੀ ਆ ਰਹੀ ਹੈ ਤੇ ਅੱਗੇ ਵੀ ਜਨਤਾ ਦੇ ਅਧਿਕਾਰਾਂ ਲਈ ਸੰਘਰਸ਼ ਕਰਦੀ ਰਹੇਗੀ। ਅੰਤ ਵਿਚ ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤਕ ਦਲ ਸੱਚ ਵਿਚ ਜਨਤਾ ਦੀ ਸੇਵਾ ਕਰਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚੋਣ ਵਾਅਦਿਆਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨਾ ਹੋਵੇਗਾ। ਕੇਵਲ ਭਾਸ਼ਣਾਂ ਤੇ ਘੋਸ਼ਣਾਵਾਂ ਨਾਲ ਜਨਤਾ ਨੂੰ ਹੁਣ ਬਹਿਕਾਇਆ ਨਹੀਂ ਜਾ ਸਕਦਾ। ਲੋਕ ਜਾਗਰੂਕ ਹੋ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਉਹੀ ਨੇਤਾ ਸਵੀਕਾਰ ਕੀਤੇ ਜਾਣਗੇ ਜੋ ਹਕੀਕਤ ਵਿਚ ਜ਼ਮੀਨ ਉੱਤੇ ਕੰਮ ਕਰਕੇ ਦਿਖਾਉਣਗੇ।