ਸੁਆਮੀ ਸੰਤ ਦਾਸ ਪਬਲਿਕ ਸਕੂਲ ’ਚ ਸਮਾਗਮ ਕਰਵਾਇਆ
ਸੁਆਮੀ ਸੰਤ ਦਾਸ ਪਬਲਿਕ ਸਕੂਲ (ਜੂਨੀਅਰ) ਫਗਵਾੜਾ ਵਿਖੇ ਸਲਾਨਾ ਸਮਾਗਮ ਦਾ ਆਯੋਜਨ
Publish Date: Fri, 28 Nov 2025 07:17 PM (IST)
Updated Date: Fri, 28 Nov 2025 07:20 PM (IST)

ਫਗਵਾੜਾ : ਸੁਆਮੀ ਸੰਤ ਦਾਸ ਜੂਨੀਅਰ ਸਕੂਲ ਫਗਵਾੜਾ ਨੇ ਆਪਣਾ ਸਾਲਾਨਾ ਸਮਾਗਮ ‘ਥੀਏਟਰ-ਸੁਪਨਿਆਂ ਦਾ ਮੰਚ’ ਸਿਰਲੇਖ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚਲਨ ਨਾਲ ਸਕੂਲ ਸ਼ਬਦ ਦੇ ਗਾਇਨ ਨਾਲ ਹੋਈ। ਇਸ ਮੌਕੇ ਸਕੂਲ ਦੇ ਪ੍ਰਧਾਨ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ, ਪ੍ਰਿੰਸੀਪਲ ਅੰਜੂ ਮਹਿਤਾ ਤੇ ਹੈੱਡ ਮਿਸਟਰੈੱਸ ਅੰਨੂ ਸ਼ਰਮਾ ਦੀ ਮੌਜੂਦਗੀ ਵਿੱਚ, ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ। ਅੰਨੂ ਸ਼ਰਮਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਰਗਰਮੀਆੰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ । ਰੰਗਾ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਿਦਆਰਥੀਆਂ ਵੱਲੋਂ "ਸ਼ਿਵੋਹਮ" ਨਾਚ ਪੇਸ਼ ਕੀਤਾ ਗਿਆ, ਜਿਸ ਨੇ ਸੰਤੁਲਨ, ਜਾਗਰੂਕਤਾ ਅਤੇ ਅੰਦਰੂਨੀ ਤਾਕਤ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕੀਤਾ। ਹਾਸੇ ਅਤੇ ਸਸਪੈਂਸ ਨਾਲ ਭਰੇ ਨਾਟਕ "ਡਗਰੂ" ਨੇ ਸਾਡਾ ਪੂਰਾ ਮਨੋਰੰਜਨ ਕੀਤਾ। ਇੱਕ ਹੋਰ ਨ੍ਤਿ ਨੇ ਕੁੜੀਆਂ ਦੀ ਤਾਕਤ ਅਤੇ ਆਤਮ - ਵਿਸ਼ਵਾਸ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ। ਛੋਟੇ ਬੱਚਿਆਂ ਦੁਆਰਾ ਦੇਸ਼ ਭਗਤੀ ਦੀ ਪੇਸ਼ਕਾਰੀ "ਮੇਡ ਇਨ ਇੰਡੀਆ" ਅਤੇ ਭਾਵਨਾਤਮਕ ਨਾਟਕ "ਚੈਨ ਸੇ ਹਮ ਕੋ ਜੀਨੇ ਦੋ" ਨੇ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। "ਮਾਨਵਤਾ ਦੀ ਸੇਵਾ, ਦਿਆਲਤਾ ਅਤੇ ਸਦਭਾਵਨਾ ਦੇ ਮਹੱਤਵ ਨੂੰ ਉਜਾਗਰ ਕਰਦਾ ਐਕਟ ਬਾਬਾ ਨਾਨਕ ਦੀ ਪੇਸ਼ਕਾਰੀ ਨੇ ਸਭ ਦੇ ਮਨਾਂ ਨੂੰ ਮੋਹ ਲਿਆ । ਕੱਵਾਲੀ "ਏਕਤਾ ਦੀ ਅਵਾਜ਼" ਨੇ ਏਕਤਾ ਦਾ ਮਾਹੌਲ ਬਣਾਇਆ। ਜੀਵੰਤ ਨਾਟਕ "ਨੌਟੰਕੀ ਐਕਸਪ੍ਰੈਸ" ਅਤੇ ਊਰਜਾਵਾਨ "ਦ ਬੀਟ ਆਫ਼ ਪੰਜਾਬ" ਭੰਗੜੇ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਕੀਤਾ। ਸਕੂਲ ਦੇ ਪ੍ਰਧਾਨ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ ਨੇ ਬੱਚਿਆਂ ਦੇ ਉਤਸ਼ਾਹ ਤੇ ਜੋਸ਼ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਧੰਨਵਾਦ ਅਤੇ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ । ਸਮੁੱਚੇ ਰੂਪ ਵਿੱਚ ਵਿਿਦਆਰਥੀਆਂ ਦੀ ਇਸ ਪੇਸ਼ਕਾਰੀ ਨੇ ਸਮੂਹ ਮਾਨਵਤਾ ਨੂੰ ਪਿਆਰ,ਭਾਈਚਾਰਕ ਸਾਂਝ ਏਕਤਾ ਦਾ ਸੰਦੇਸ਼ ਦਿੱਤਾ।