ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ’ਚ ਮਨਾਇਆ ਸਾਲਾਨਾ ਬਰਸੀ ਸਮਾਗਮ
ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ਵਿਖੇ ਸਾਲਾਨਾ ਬਰਸੀ ਸਮਾਗਮ ਸ਼ਰਧਾ ਨਾਲ ਮਨਾਇਆ
Publish Date: Thu, 29 Jan 2026 07:18 PM (IST)
Updated Date: Thu, 29 Jan 2026 07:19 PM (IST)
--ਮਹੰਤ ਮਹਾਤਮਾਂ ਮੁਨੀ ਨੇ ਆਈਆਂ ਸੰਗਤਾਂ ਤੇ ਮਹਾਂਪੁਰਸ਼ਾਂ ਦਾ ਕੀਤਾ ਧੰਨਵਾਦ
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਡੇਰਾ ਬਾਬਾ ਚਰਨ ਦਾਸ ਜੀ ਖੈੜਾ ਬੇਟ ਦੇ ਸੇਵਾਦਾਰ ਸੰਤ ਬਾਬਾ ਹਰਨਾਮ ਦਾਸ ਜੀ, ਸੰਤ ਬਾਬਾ ਰਾਮ ਆਸਰੇ ਜੀ, ਸੰਤ ਬਾਬਾ ਸ਼ਾਂਤੀ ਦਾਸ ਜੀ, ਸੰਤ ਬਾਬਾ ਪ੍ਰਕਾਸ਼ ਮੁਨੀ ਜੀ ਦੀ ਯਾਦ ਨੂੰ ਸਮਰਪਿਤ ਸਮੂਹ ਐੱਨਆਰਆਈ ਵੀਰਾਂ, ਨਗਰ ਨਿਵਾਸੀ ਸੰਗਤਾਂ ਤੇ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਤੇ ਇਲਾਕੇ ਦੇ ਮਹਾਂਪੁਰਸ਼ਾਂ ਦੀ ਦੇਖ-ਰੇਖ ਹੇਠ ਮੁੱਖ ਸੇਵਾਦਾਰ ਮਹੰਤ ਮਹਾਤਮਾਂ ਮੁਨੀ ਜੀ ਖੈੜਾ ਬੇਟ ਦੀ ਯੋਗ ਅਗਵਾਈ ਹੇਠ ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ਵਿਖੇ ਮਹਾਨ ਗੁਰਮਤਿ ਸਮਾਗਮ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਰੱਖੇ ਗਏ 35 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖੁੱਲੇ ਦੀਵਾਨਾਂ ਵਿਚ ਮਹਾਨ ਦੀਵਾਨ ਸਜਾਏ ਗਏ ਜਿਨ੍ਹਾਂ ਦੀ ਸ਼ੁਰੂਆਤ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਦੇ ਹਜੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਮੋਨੀ ਦੇ ਜਥੇ ਨੇ ਕੀਰਤਨ ਰਾਹੀਂ ਕੀਤੀ, ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਭਗਵਾਨ ਸਿੰਘ ਜੌਹਲ, ਗਿਆਨੀ ਸ਼ੇਰ ਸਿੰਘ ਨੇ ਕਥਾ ਕੀਤੀ। ਉਪਰੰਤ ਪੰਥ ਪ੍ਰਸਿੱਧ ਢਾਡੀ ਗਿਆਨੀ ਲਖਵਿੰਦਰ ਸਿੰਘ ਸੋਹਲ ਨੇ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਗਿਆਨੀ ਜੰਗ ਸਿੰਘ, ਸੰਤ ਬਾਬਾ ਗੁਰਦੀਪ ਸਿੰਘ ਖਜਾਲੇ ਵਾਲਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ, ਸੰਤ ਬਾਬਾ ਉਦੇਕਰਨ, ਸੰਤ ਬਾਬਾ ਕੇਸ਼ਵ ਮੁਨੀ ਤੇ ਹੋਰ ਇਲਾਕ਼ੇ ਦੀਆਂ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਭਰੀ ਤੇ ਮੁੱਖ ਸੇਵਾਦਾਰ ਮਹੰਤ ਮਹਾਤਮਾਂ ਮੁਨੀ ਨੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਮੋਹਣ ਸਿੰਘ ਖੈੜਾ ਬੇਟ ਵੱਲੋਂ ਬਾਖ਼ੂਬੀ ਨਿਭਾਈ। ਇਸ ਮੌਕੇ ਖੂਨਦਾਨ ਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮਾਗਮਾਂ ਵਿਚ ਹਾਜ਼ਰੀ ਭਰੀ।