ਮਹਾਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਮਹਾਸ਼ਿਵਰਾਤਰੀ ਮਹੋਤਸਵ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Tue, 03 Feb 2026 07:03 PM (IST)
Updated Date: Tue, 03 Feb 2026 07:05 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਅਤੇ ਮਹਾਸ਼ਿਵਰਾਤਰੀ ਮਹੋਤਸਵ ਦੇ ਮੌਕੇ ‘ਤੇ ਠਾਕੁਰਦੁਆਰਾ ਸ਼ਿਵ ਮੰਦਰ, ਪੱਕਾ ਬਾਗ ਫਗਵਾੜਾ ਵਿਖੇ ਅੱਜ ਤੋਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਚਾਰਟਰਡ ਅਕਾਊਂਟੈਂਟ ਮੁਕੇਸ਼ ਤੇ ਪੂਜਾ ਵੱਲੋਂ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਜੋਤੀ ਪੂਜਨ ਕੀਤਾ ਗਿਆ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ। ਭਜਨ ਸੰਧਿਆ ਦੌਰਾਨ ਜਲੰਧਰ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਵਰੁਣ ਮਦਾਨ ਨੇ ਭਗਵਾਨ ਭੋਲੇਨਾਥ ਦੇ ਸੁੰਦਰ ਭਜਨ ਗਾ ਕੇ ਬਾਬਾ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨ ਸੰਧਿਆ ਉਪਰਾਂਤ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਅਸ਼ਵਨੀ ਸੁਧੀਰ, ਮਧੁਭੂਸ਼ਣ ਕਲਿਆ, ਪ੍ਰਮੋਦ ਜਲੋਟਾ, ਲਕਸ਼ਮੀਕਾਂਤ ਪ੍ਰਭਾਕਰ, ਰਾਜੇਸ਼ ਸ਼ਰਮਾ, ਇੰਦਰ ਕਰਵਲ, ਰੋਹਿਤ ਗੁਪਤਾ, ਬੌਬੀ ਅਰੋੜਾ, ਗੌਰਵ ਚੋਪੜਾ, ਅਮਿਤ ਕਪੂਰ, ਮਨੂ ਬੰਗਾ, ਕੁਲਵੰਤ ਪੱਬੀ, ਰਾਮ ਖੰਡੂਜਾ, ਅਨੁਜ ਮਦਾਨ, ਹੈਪੀ, ਲਵ ਭਨੋਟ, ਮਾਨਵ ਕੌੜਾ, ਦਵਿੰਦਰ ਡੀਕੇ, ਸ਼੍ਰੀਮਤੀ ਸ਼ਮਾ ਦੁੱਗਲ, ਮਮਤਾ ਸੁਧੀਰ, ਰਾਜੂ ਮਲਹੋਤਰਾ, ਧਰਮੇੰਦਰ ਸੋਨੀ, ਰਾਕੇਸ਼ ਗੇਰਾ, ਬੂਆ ਜੀ ਵੀਣਾ ਗੇਰਾ, ਦਾਵਿਸ਼ੀ ਗੇਰਾ, ਜਾਣਵੀ ਗੇਰਾ ਆਦਿ ਹਾਜ਼ਰ ਸਨ। ਕਮੇਟੀ ਮੈਂਬਰਾਂ ਵੱਲੋਂ ਮੁਕੇਸ਼ ਗੇਰਾ ਤੇ ਗੇਰਾ ਪਰਿਵਾਰ, ਵਰੁਣ ਮਦਾਨ ਤੇ ਕੁਲਵੰਤ ਪੱਬੀ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।