ਅਲਾਇੰਸ ਕਲੱਬ ਨੇ ਕੁਸ਼ਟ ਆਸ਼ਰਮ ’ਚ ਵੰਡਿਆ ਭੋਜਨ
ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਕੁਸ਼ਟ ਆਸ਼ਰਮ ਚ ਵੰਡਿਆ ਭੋਜਨ
Publish Date: Wed, 26 Nov 2025 05:19 PM (IST)
Updated Date: Wed, 26 Nov 2025 05:23 PM (IST)

ਫਗਵਾੜਾ : ਫਗਵਾੜਾ ਸ਼ਹਿਰ ਦੀ ਸਿਰਮੋਰ ਸੰਸਥਾ ਅਲਾਇੰਸ ਕਲੱਬ ਫਗਵਾੜਾ ਰਾਇਲ ਜੋ ਕਿ ਹਮੇਸ਼ਾ ਸਮਾਜ ਭਲਾਈ ਤੇ ਲੋਕ ਭਲਾਈ ਕਾਰਜਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਦਿੰਦੀ ਹੈ, ਨੇ ਆਪਣੇ ਨਵੇਂ ਪ੍ਰੋਜੈਕਟ ਦੇ ਤਹਿਤ ਕੁਸ਼ਟ ਆਸ਼ਰਮ ਫਿਲੌਰ ਵਿਖੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ। ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਇਸ ਪ੍ਰੋਜੈਕਟ ਦੇ ਡਾਇਰੈਕਟਰ ਰਾਜੀਵ ਸੂਦ ਤੇ ਹਰਸ਼ਾ ਸੂਦ ਨੇ ਸੇਵਾ ਨਿਭਾਈ। ਉਨ੍ਹਾਂ ਦੇ ਉਪਰਾਲੇ ਸਦਕਾ ਕੁਸ਼ਟ ਆਸ਼ਰਮ ਵਿਖੇ ਸਮੂਹ ਅਲਾਇੰਸ ਕਲੱਬ ਫਗਵਾੜਾ ਰਾਇਲ ਦੇ ਮੈਂਬਰ ਇਕੱਤਰ ਹੋਏ ਅਤੇ ਲੋੜਵੰਦਾਂ ਨੂੰ ਆਪਣੇ ਹੱਥੀਂ ਭੋਜਨ ਛਕਾਇਆ। ਇਸ ਸਬੰਧੀ ਅਲਾਇੰਸ ਕਲੱਬ ਫਗਵਾੜਾ ਰਾਇਲ ਦੀ ਪ੍ਰਧਾਨ ਸਾਕਸ਼ੀ ਵਧਾਵਨ ਨੇ ਦੱਸਿਆ ਕਿ ਅਲਾਇੰਸ ਕਲੱਬ ਦਾ ਮਕਸਦ ਲੋੜਵੰਦਾਂ ਤੱਕ ਹਰ ਜ਼ਰੂਰੀ ਸਹਾਇਤਾ ਪਹੁੰਚਾਉਣਾ ਹੈ, ਜਿਸ ਦੇ ਤਹਿਤ ਮੌਸਮ ਅਨੁਸਾਰ ਲੋੜਵੰਦਾਂ ਨੂੰ ਗਰਮ ਕੰਬਲ, ਸਕੂਲਾਂ ਵਿਚ ਬੱਚਿਆਂ ਨੂੰ ਗਰਮ ਬੂਟ, ਜੁਰਾਬਾਂ ਤੇ ਕੋਟੀਆਂ ਮੁਹੱਈਆ ਕਰਵਾਉਣਾ, ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਵਿਚ ਸਹਿਯੋਗ ਕਰਨਾ, ਖੂਨਦਾਨ ਕੈਂਪ ਚ ਸਹਿਯੋਗ ਕਰਨਾ, ਸਿਵਲ ਹਸਪਤਾਲ ਫਗਵਾੜਾ ਵਿਖੇ ਮਰੀਜ਼ਾਂ ਲਈ ਦੁੱਧ, ਫਲ ਅਤੇ ਬਿਸਕੁਟ ਵੰਡਣਾ, ਗਰਮੀਆਂ ਦੇ ਮੌਸਮ ਵਿਚ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਜਲ ਦੀ ਸੁਵਿਧਾ ਉਪਲਬਧ ਕਰਵਾਉਣਾ ਆਦਿ ਅਨੇਕਾਂ ਕਾਰਜ ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਐਲੀ ਰਾਜੀਵ ਸੂਦ ਅਤੇ ਐਲੀ ਹਰਸ਼ਾ ਸੂਦ ਦੇ ਸਹਿਯੋਗ ਨਾਲ ਕੁਸ਼ਟ ਆਸ਼ਰਮ ਫਿਲੌਰ ਵਿਖੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਐਲੀ ਪਦਮ ਲਾਲ, ਐਲੀ ਡਾ. ਜਤਿੰਦਰ ਕੁੰਦੀ, ਐਲੀ ਐਡਵੋਕੇਟ ਵਰਨ ਕੁਮਾਰ ਵਧਾਵਨ, ਐਲੀ ਪ੍ਰਧਾਨ ਸ਼ਾਕਸ਼ੀ ਵਧਾਵਨ, ਐਲੀ ਰਾਜੀਵ ਸੂਦ, ਐਲੀ ਪੰਕਜ ਠਾਕੁਰ, ਐਲੀ ਮਨਜੀਤ ਸਿੰਘ ਮੱਕੜ, ਐਲੀ ਮਨਮੋਹਨ ਕੌਰ ਮੱਕੜ, ਐਲੀ ਰਮਨ ਕੁਮਾਰ ਸੁਧੀਰ ਸਮੇਤ ਵੱਡੀ ਗਿਣਤੀ ਵਿਚ ਸਮੂਹ ਮੈਂਬਰ ਹਾਜ਼ਰ ਸਨ।