ਨਗਰ ਕੀਰਤਨ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤਾ ਰੋਡ ਮੈਪ
ਨਗਰ ਕੀਰਤਨ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤਾ ਰੋਡ ਮੈਪ
Publish Date: Fri, 21 Nov 2025 08:22 PM (IST)
Updated Date: Fri, 21 Nov 2025 08:22 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 22 ਨਵੰਬਰ ਸ਼ਨਿਚਰਵਾਰ ਨੂੰ ਫਗਵਾੜਾ ਸ਼ਹਿਰ ਅੰਦਰ ਚਾਲੇ ਪਾਵੇਗਾ। ਇਸ ਸਬੰਧੀ ਪ੍ਰਸ਼ਾਸਨ ਨੇ ਵੀ ਆਪਣੇ ਇੰਤਜਾਮਾਤ ਮੁਕੰਮਲ ਕਰ ਲਏ ਹਨ ਅਤੇ ਨਗਰ ਕੀਰਤਨ ਦੇ ਰਾਸਤੇ ਨੂੰ ਡਾਈਵਰਟ ਕਰ ਦਿੱਤਾ ਹੈ। ਨਗਰ ਕੀਰਤਨ ਨੂੰ ਲੈ ਕੇ ਰਸਤੇ ਵਿੱਚ ਆਉਂਦੇ ਟ੍ਰੈਫਿਕ ਨੂੰ ਵੱਖ-ਵੱਖ ਪਾਸਿਓਂ ਬਦਲ ਦਿੱਤਾ ਗਿਆ ਹੈ ਤਾਂ ਜੋ ਨਗਰ ਕੀਰਤਨ ਦੇ ਰਾਸਤੇ ਵਿੱਚ ਆ ਰਹੀਆਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਸਬੰਧੀ ਬੰਗਾ ਰੋਡ ਤੋਂ ਭੁੱਲਾਰਾਈ ਮੇਹਲੀ ਬਾਈਪਾਸ ਤੋਂ ਫਗਵਾੜਾ ਹੁਸ਼ਿਆਰਪੁਰ ਤੋਂ ਲੁਧਿਆਣਾ ਭੁੱਲਾਰਾਈ ਚੌਕ ਬਾਇਆ ਮੇਹਟਾ ਬਾਈਪਾਸ ਜੀਟੀ ਰੋਡ ਸੂਗਰ ਮਿਲ ਚੌਕ ਤੋਂ ਅਰਬਨ ਅਸਟੇਟ ਯੂ ਟਨ ਫਗਵਾੜਾ ਸਿਟੀ ਵਿੱਚ ਬਦਲ ਦਿੱਤਾ ਗਿਆ ਹੈ। ਪੁਲਿਸ ਵੱਲੋਂ ਨਗਰ ਕੀਰਤਨ ਨੂੰ ਲੈ ਕੇ ਰਸਤੇ ਬਦਲੇ ਜਾ ਚੁੱਕੇ ਹਨ। ਬੀਤੇ ਕੁਝ ਦਿਨ ਪਹਿਲਾਂ ਧੋਬੜੀ ਘਾਟ ਅਸਾਮ ਤੋਂ ਆਏ ਨਗਰ ਕੀਰਤਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਨਗਰ ਕੀਰਤਨ ਵਿੱਚ ਆ ਰਹੀਆਂ ਸੰਗਤਾਂ ਕਾਫੀ ਖੱਜਲ-ਖੁਆਰ ਵੀ ਹੋਈਆਂ ਸਨ। ਇਸੇ ਤਰ੍ਹਾਂ ਬੀਤੇ ਦਿਨੀਂ ਦਿੱਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਆਈ ਸਾਈਕਲ ਯਾਤਰਾ ਦੌਰਾਨ ਵੀ ਕੋਈ ਜ਼ਿਆਦਾ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਸਨ ਪਰ ਇਸ ਵਾਰ ਪ੍ਰਸ਼ਾਸਨ ਵੱਲੋਂ ਬੜੀ ਗੰਭੀਰਤਾ ਦਿਖਾਈ ਜਾ ਰਹੀ ਹੈ ਤਾਂ ਜੋ ਨਗਰ ਕੀਰਤਨ ਵਿੱਚ ਆ ਰਹੀਆਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।