ਪਿੰਡ ਖੁਖਰੈਣ ’ਚ ਹਾਦਸਾ, ਅੱਠ ਸਾਲਾ ਬੱਚਾ ਜ਼ਖ਼ਮੀ
ਪਿੰਡ ਖੁਖਰੈਣ ਵਿੱਚ ਹਾਦਸਾ, ਅੱਠ ਸਾਲ ਦਾ ਬੱਚਾ ਜ਼ਖ਼ਮੀ
Publish Date: Sat, 17 Jan 2026 08:35 PM (IST)
Updated Date: Sat, 17 Jan 2026 08:37 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਦੇ ਅਧੀਨ ਪੈਂਦੇ ਪਿੰਡ ਖੁਖਰੈਣ ਵਿਚ ਨਗਰ ਕੀਰਤਨ ਦੌਰਾਨ ਇਕ ਦਰਦਨਾਕ ਹਾਦਸਾ ਹੋ ਗਿਆ। ਨਗਰ ਕੀਰਤਨ ਦੇ ਦੌਰਾਨ ਟਰਾਲੀ ਉੱਤੇ ਚੜ੍ਹਦੇ ਸਮੇਂ 8 ਸਾਲ ਦੇ ਬੱਚੇ ਦਾ ਅਚਾਨਕ ਹੱਥ ਫਿਸਲ ਗਿਆ, ਜਿਸਦੇ ਨਾਲ ਉਸਦਾ ਪੈਰ ਟਰਾਲੀ ਦੇ ਟਾਇਰ ਹੇਠਾਂ ਆ ਗਿਆ। ਹਾਦਸੇ ਵਿਚ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਸੜਕ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਦੇ ਤੁਰੰਤ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਬੱਚੇ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਜ਼ਖ਼ਮੀ ਦੀ ਪਹਿਚਾਣ ਯੁੱਧਵੀਰ ਸਿੰਘ (8 ਸਾਲ) ਪੁੱਤਰ ਸੂਰਜ ਨਿਵਾਸੀ ਪਿੰਡ ਖੁਖਰੈਣ ਦੇ ਰੂਪ ਵਿਚ ਹੋਈ ਹੈ। ਸਿਵਲ ਹਸਪਤਾਲ ਕਪੂਰਥਲਾ ਵਿਚ ਡਿਊਟੀ ਉੱਤੇ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਹਾਦਸੇ ਵਿਚ ਬੱਚੇ ਦੀ ਸੱਜੀ ਲੱਤ ਟੁੱਟ ਗਈ ਹੈ। ਫਿਲਹਾਲ ਜ਼ਖ਼ਮੀ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ ਤੇ ਉਸਦੀ ਹਾਲਤ ਉੱਤੇ ਡਾਕਟਰ ਲਗਾਤਾਰ ਨਿਗਰਾਨੀ ਰੱਖ ਹੋਏ ਹਨ।