ਦੁਕਾਨ ’ਚੋਂ ਚੋਰੀ ਕਰਨ ਵਾਲਾ ਇਕ ਨਾਮਜ਼ਦ
ਦੁਕਾਨ ਚੋਂ ਚੋਰੀ ਕਰਨ ਵਾਲਾ ਇੱਕ ਨਾਮਜਦ
Publish Date: Sat, 13 Dec 2025 09:02 PM (IST)
Updated Date: Sat, 13 Dec 2025 09:03 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਦੁਕਾਨ ਵਿਚੋਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਅਭਿਸ਼ੇਕ ਸਹਾਰਨ ਪੁੱਤਰ ਸੰਜੀਵ ਕੁਮਾਰ ਵਾਸੀ ਗਲੀ ਨੰਬਰ 17 ਮੁਹੱਲਾ ਰਤਨਪੁਰਾ ਨੇ ਦੱਸਿਆ ਕਿ ਉਸ ਦੀ ਪਿੰਡ ਚਕਹਕੀਮ ਵਿਖੇ ਟਾਇਲਾਂ ਦੀ ਦੁਕਾਨ ਅਤੇ ਗੋਦਾਮ ਹੈ। ਕੱਲ ਰਾਤ ਉਹ ਆਪਣੀ ਦੁਕਾਨ ਤੇ ਗੋਦਾਮ ਬੰਦ ਕਰਕੇ ਘਰ ਚਲਾ ਗਿਆ। ਉਸਨੇ ਦੱਸਿਆ ਕਿ ਸ਼ਹਿਰ ਵਿਚ ਕੇਐੱਸਪੀ ਪੈਟਰੋਲਿੰਗ ਪ੍ਰਾਈਵੇਟ ਲਿਮਟਿਡ ਪੈਰਾ ਦਾ ਗੇੜਾ ਲਗਾਉਣ ਵਾਸਤੇ ਆਉਂਦੇ ਹਨ। ਉਨ੍ਹਾਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਗੋਦਾਮ ਖੁੱਲਿਆ ਹੋਇਆ ਹੈ ਤੇ ਜਦੋਂ ਉਸਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਗੋਦਾਮ ਵਿਚੋਂ ਇਕ ਟਾਇਲਟ ਸੀਟ, ਦੋ ਵਾਸ਼ਬੇਸ਼ਨ, ਇਕ ਪੀਸ ਮਾਰਬਲ, ਨੌ ਡੱਬੇ ਟਾਈਲਾਂ ਤੇ 18 ਡੱਬੇ ਸਟੈਪ ਦੇ ਚੋਰੀ ਹੋਏ ਹਨ। ਉਸਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਸੰਜੇ ਕੁਮਾਰ ਉਰਫ ਲਾਲਕ ਪਾਸਵਾਨ ਪੁੱਤਰ ਭੂਸ਼ਣ ਭਾਰਤ ਕੁਮਾਰ ਵਾਸੀ ਸਮਸਤੀਪੁਰ ਬਿਹਾਰ ਹਾਲ ਵਾਸੀ ਪੁਰਾਣੀ ਦਾਣਾ ਮੰਡੀ ਉਸ ਦੀ ਦੁਕਾਨ ਤੋਂ ਚੋਰੀ ਕਰਕੇ ਇਹ ਸਾਰਾ ਸਮਾਨ ਲੈ ਗਿਆ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਸੰਜੇ ਕੁਮਾਰ ਉਰਫ ਲਾਲਕ ਪਾਸਵਾਨ ’ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ।