ਤੀਜੀ ਪ੍ਰਭਾਤ ਫੇਰੀ ਦਾ ਹੋਇਆ ਸ਼ਾਨਦਾਰ ਸਵਾਗਤ
ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮਠ ਵਿੱਚ ਤੀਜੀ ਪ੍ਰਭਾਤ ਫੇਰੀ ਦਾ ਸ਼ਾਨਦਾਰ ਸਵਾਗਤ
Publish Date: Sun, 08 Feb 2026 07:43 PM (IST)
Updated Date: Sun, 08 Feb 2026 07:44 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਦੇ ਮੌਕੇ ‘ਤੇ ਤੀਜੀ ਪ੍ਰਭਾਤ ਫੇਰੀ ਦੇ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮਠ ਪਹੁੰਚਣ ‘ਤੇ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮਠ ਚੈਰੀਟੇਬਲ ਤੇ ਵੈੱਲਫੇਅਰ ਟਰੱਸਟ, ਨਕੋਦਰ ਰੋਡ ਹਦਿਆਬਾਦ ਫਗਵਾੜਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਦੇ ਸਵਾਗਤ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਵੱਲੋਂ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਸੁੰਦਰ ਭਜਨਾਂ ਦਾ ਦੇਰ ਤੱਕ ਗੁਣਗਾਨ ਕੀਤਾ ਗਿਆ। ਅੰਤ ਵਿਚ ਪ੍ਰਸਾਦ ਪ੍ਰੇਮ ਭਾਵ ਨਾਲ ਵੰਡਿਆ ਗਿਆ। ਟਰੱਸਟ ਦੇ ਸਕੱਤਰ ਰਾਕੇਸ਼ ਦੁੱਗਲ ਨੇ ਦੱਸਿਆ ਕਿ 13 ਫ਼ਰਵਰੀ ਨੂੰ ਕੱਢੀ ਜਾਣ ਵਾਲੀ ‘ਜਾਗੋ’ ਸ਼ਰਧਾਲੂਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਹੋਵੇਗੀ। 14 ਫ਼ਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਦੇ ਉਪਰੰਤ ਐਤਵਾਰ, 15 ਫ਼ਰਵਰੀ ਨੂੰ ਮਹਾਂਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਵੇਗਾ। ਮਹਾਂਸ਼ਿਵਰਾਤਰੀ ਦੀ ਰਾਤ ਨੂੰ ਚਾਰ ਪਹਿਰ ਦੀ ਪੂਜਾ ਹੋਵੇਗੀ ਤੇ 16 ਫ਼ਰਵਰੀ, ਸੋਮਵਾਰ ਨੂੰ ਹਵਨ ਯੱਗ ਨਾਲ ਪੂਰਨਾਹੂਤੀ ਕੀਤੀ ਜਾਵੇਗੀ। ਦੁਪਹਿਰ ਸਮੇਂ ਵਿਸ਼ਾਲ ਭੰਡਾਰਾ ਵੀ ਲਗਾਇਆ ਜਾਵੇਗਾ। ਇਸ ਮੌਕੇ ਬ੍ਰਿਜ ਭੂਸ਼ਣ ਜਲੋਟਾ, ਲੋਕੇਸ਼ ਨਾਰੰਗ, ਵਿਨੋਦ ਦੁੱਗਲ, ਵਿਵੇਕ ਹਾਂਡਾ, ਹਰਸ਼ ਹਾਂਡਾ, ਰਵੀ ਦੁੱਗਲ, ਹਰਿਕਿਸ਼ਨ ਦੁੱਗਲ, ਪ੍ਰਮੋਦ ਦੁੱਗਲ, ਰਣਵੀਰ ਦੁੱਗਲ, ਡਾ. ਸਤੀਸ਼ ਦੁੱਗਲ, ਆਂਚਲ ਦੁੱਗਲ ਤੇ ਪਾਰਵਤੀ ਸੰਕੀਰਤਨ ਮੰਡਲੀ ਵੱਲੋਂ ਗੁਲਸ਼ਨ ਸ਼ਰਮਾ, ਕਿਰਨ ਦੁੱਗਲ, ਸੁਨੀਤਾ ਦੁੱਗਲ, ਕਿਰਨ ਪੋਪਲੀ, ਸਰਿਤਾ ਦੁੱਗਲ, ਮਮਤਾ ਦੁੱਗਲ ਆਦਿ ਹਾਜ਼ਰ ਸਨ।