ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Fri, 06 Feb 2026 10:29 PM (IST)
Updated Date: Fri, 06 Feb 2026 10:32 PM (IST)
ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਤੇ ਮਹਾਸ਼ਿਵਰਾਤਰੀ ਮਹਾਂਉਤਸਵ ਦੇ ਮੌਕੇ ‘ਤੇ ਠਾਕੁਰਦਵਾਰਾ ਸ਼ਿਵ ਮੰਦਰ ਪੱਕਾ ਬਾਗ, ਫਗਵਾੜਾ ਵਿਖੇ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੇ ਤਹਿਤ ਸ਼ਿਵ ਭਗਤਾਂ ਵੱਲੋਂ ਮੰਤਰੋਚਾਰਨ ਨਾਲ ਜੋਤੀ ਪੂਜਨ ਕੀਤਾ ਗਿਆ ਤੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਇੰਦਰਜੀਤ ਕਾਲੜਾ, ਮਧੂਭੂਸ਼ਣ ਕਾਲੀਆ, ਅਮਿਤ ਸ਼ਾਲੂ, ਗੌਰਵ ਚੋਪੜਾ, ਅਮਿਤ ਕਪੂਰ, ਸੁਨੀਲ ਤਿਵਾੜੀ, ਅੰਜੁਮ ਧੀਰ, ਹਰਸ਼ ਮਲਹੋਤਰਾ, ਮਹੰਤ ਨਾਥਾ, ਰਾਜੂ ਮਲਹੋਤਰਾ, ਯੋਗਿਤਾ ਕਾਲੀਆ ਤੇ ਰੀਨਾ ਮੁਤਰੇਜਾ ਵੱਲੋਂ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨ ਸੰਧਿਆ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਸਮਾਜ ਸੇਵਕ ਗੁਰਦੀਪ ਕੰਗ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਦੀਪਕ ਲਖਨਪਾਲ, ਅਜੈ ਛਾਬੜਾ, ਮਾਨਵ ਕੌੜਾ, ਦਵਿੰਦਰ ਡੀਕੇ, ਨਿਤਿåਨ ਕਨੋਜੀਆ, ਸਕਸ਼ਮ ਜੋਸ਼ੀ ਆਦਿ ਹਾਜ਼ਰ ਸਨ।
ਇਸ ਮੌਕੇ ਸ਼ਿਵ ਸੈਨਾ ਨੇਤਾ ਇੰਦਰ ਕਰਵਲ ਨੇ ਸਮੂਹ ਸ਼ਿਵ ਭਗਤਾਂ ਨੂੰ 13 ਫਰਵਰੀ 2026, ਸ਼ੁੱਕਰਵਾਰ ਨੂੰ ਠੀਕ 1:00 ਵਜੇ ਮਹਾਂਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਸ਼ਿਵ ਮੰਦਰ ਸਰਾਏ ਰੋਡ, ਫਗਵਾੜਾ ਪਹੁੰਚਣ ਦਾ ਸੱਦਾ ਦਿੱਤਾ।