ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਅਤੇ ਧਰਮਸ਼ਾਲਾ ਪਿੰਡ ਵਜੀਦੋਵਾਲ ਵਿਖੇ ਸ੍ਰੀ ਗੁਰੂ ਰਦਿਵਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ, ਐੱਨਆਰਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਵੇਰੇ ਪ੍ਰਬੰਧਕਾਂ ਵੱਲੋਂ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਹੈੱਡ ਗ੍ਰੰਥੀ ਭਾਈ ਰਾਜਵਿੰਦਰ ਸਿੰਘ ਖਲਵਾੜਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਤੋਂ ਇਲਾਵਾ ਸਰਪੰਚ ਰਿੰਪਲ ਕੁਮਾਰ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਤੇ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਤਵੰਤਿਆਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਾਬਕਾ ਸਰਪੰਚ ਪਿੰਡ ਵਜੀਦੋਵਾਲ ਓਮ ਪ੍ਰਕਾਸ਼ ਢੰਡਾ ਦੇ ਪਰਿਵਾਰ ਵੱਲੋਂ ਚਾਹ-ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਰਾਤ ਸਮੇਂ ਗੁਰਦੁਆਰਾ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਕਮੇਟੀ ਪ੍ਰਧਾਨ ਮਨਜੀਤ ਕੁਮਾਰ ਮਿੰਟੂ ਨੇ ਸਮਾਗਮ ਦੇ ਸਫਲ ਆਯੋਜਨ ਵਿਚ ਸਹਿਯੋਗ ਲਈ ਐੱਨਆਰਆਈ ਸਰਬਜੀਤ ਸਾਬੀ ਮੱਲ ਇਟਲੀ, ਅਮਰਜੀਤ ਮੱਲ ਇੱਟਲੀ, ਅਮਰਜੀਤ ਜੀਤੀ, ਨਰਿੰਦਰ ਕੁਮਾਰ ਯੂਐੱਸਏ, ਸੋਨੂੰ ਤੇ ਲਾਡੀ, ਬਲਦੇਵ ਕੁਮਾਰ ਢੰਡਾ ਯੂਕੇ ਤੇ ਰਵਿੰਦਰ ਕੁਮਾਰ ਮੱਲ ਪੁਰਤਗਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐੱਨਆਰਆਈ ਸੰਜੀਵ ਸਾਬੀ, ਮੀਨਾ ਰਾਣੀ, ਸੁਖਵਿੰਦਰ ਕੁਮਾਰ, ਸੁਰਿੰਦਰ ਪਾਲ, ਗੁਰਮੇਲ ਰਾਮ, ਮੁਲਖ ਰਾਜ, ਜੀਵਨ ਲਾਲ, ਅਸ਼ਵਨੀ ਕੁਮਾਰ, ਬਲਿਹਾਰ ਲਾਲ, ਜਸਵਿੰਦਰ ਕੁਮਾਰ, ਸੋਮ ਪ੍ਰਕਾਸ਼ ਨੰਬਰਦਾਰ, ਵਿਜੇ ਕੁਮਾਰ, ਹੰਸਰਾਜ, ਰੋਣਕੀ ਰਾਮ, ਰਾਜਕੁਮਾਰ, ਰਵਿੰਦਰ ਕੁਮਾਰ, ਖੁਸ਼ਵੰਤ ਸਿੰਘ, ਸੁਧੀਰ ਕੁਮਾਰ ਢੰਡਾ, ਹਰਬਲਾਸ, ਮਨੋਹਰ ਲਾਲ, ਮੂਰਤੀ ਰਾਮ, ਸ਼ਿਵ ਕੁਮਾਰ, ਚਮਨ ਲਾਲ, ਲਾਲ ਚੰਦ, ਜਸਪਾਲ, ਹਰਨੇਕ ਕੁਮਾਰ ਢੰਡਾ, ਮਨੀਸ਼ ਕੁਮਾਰ, ਪੰਡਤ ਯੁਵਰਾਜ, ਕਾਲਾ ਵਜੀਦੋਵਾਲ, ਜਗਦੀਪ ਕੁਮਾਰ, ਸੋਹਨ ਲਾਲ ਢੰਡਾ, ਮੰਗਤ ਰਾਮ, ਰਾਕੇਸ਼ ਕੁਮਾਰ ਢੰਡਾ, ਸੁਰਿੰਦਰ ਕੁਮਾਰ, ਨੀਰਜ, ਗੋਪੀ, ਸਾਬ, ਈਸ਼ੂ, ਹਰਮਨ, ਸਾਹਿਲ, ਰਿੱਕੀ, ਤਨੂੰ, ਸੁਨੀਤਾ, ਪੂਨਮ, ਰਾਜਰਾਣੀ, ਪੁਸ਼ਪਾ ਦੇਵੀ, ਨਿੰਜੋ, ਸੀਮਾ, ਅਰਮਾਨ, ਨਿੰਦਾ, ਮੇਜਰ ਰਾਮ ਹਲਵਾਈ ਆਦਿ ਹਾਜ਼ਰ ਸਨ।