ਮਹਾਂਸ਼ਿਵਾਰਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਮਹਾ ਸ਼ਿਵਾਰਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Thu, 12 Feb 2026 06:57 PM (IST)
Updated Date: Thu, 12 Feb 2026 06:59 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਤੇ ਮਹਾਂਸ਼ਿਵਰਾਤਰੀ ਮਹੋਤਸਵ ਦੇ ਸਬੰਧ ਵਿਚ ਠਾਕੁਰਦੁਆਰਾ ਸ਼ਿਵ ਮੰਦਰ ਪੱਕਾ ਬਾਗ ਫਗਵਾਰਾ ਵਿਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮ ਦੇ ਤਹਿਤ ਕਮਲ ਕਿਸ਼ੋਰ ਸੇਠੀ, ਪੁਨੀਤ ਸੇਠੀ, ਨੀਰਜ ਸੇਠੀ, ਦੀਪਕ ਸੇਠੀ ਤੇ ਸੇਠੀ ਤੇ ਮਲਹੋਤਰਾ ਪਰਿਵਾਰ ਵੱਲੋਂ ਮੰਤਰੋਚਾਰਣ ਦੇ ਨਾਲ ਜੋਤੀ ਪੂਜਨ ਕੀਤਾ ਗਿਆ ਅਤੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਅੱਜ ਇੰਦਰਜੀਤ ਕਾਲੜਾ, ਮਧੁਭੂਸ਼ਣ ਕਾਲੀਆ, ਅਮਿਤ ਸ਼ਾਲੂ, ਰਮਨ ਪੱਬੀ, ਅਮਿਤ ਕਪੂਰ, ਗੌਰਵ ਚੋਪੜਾ, ਪ੍ਰਭਾ ਮਲਹੋਤਰਾ, ਰੀਨਾ ਮੂਟਰੇਜਾ, ਰਾਜੂ ਮਲਹੋਤਰਾ, ਵੰਦਨਾ ਜੋਸ਼ੀ, ਸ਼੍ਰੀਮਤੀ ਟੰਡਨ ਨੇ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸੇ ਦੌਰਾਨ ਪ੍ਰਸਿੱਧ ਭਜਨ ਗਾਇਕ ਸਨੀ ਸ਼ਰਮਾ ਤੇ ਮਨਦੀਪ ਮਨੀ ਨੇ ਭੋਲੇ ਬਾਬਾ ਦੇ ਭਜਨ ਗਾ ਕੇ ਭਗਤਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਭਜਨ ਸੰਧਿਆ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਵੰਸ਼ ਮਲਹੋਤਰਾ, ਵਾਸੂ ਮਲਹੋਤਰਾ, ਮੋਹਿਤ ਅਰੋੜਾ, ਹਰਸ਼ ਭੱਲਾ, ਰਾਜਿੰਦਰ ਵਰਮਾ, ਰਮਨ ਨੇਹਰਾ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈਪੀ, ਦੀਪਕ ਲਖਨਪਾਲ, ਅਮਰਜੀਤ ਜੀਤਾ, ਹਰਜੀਤ ਜੀਤਾ, ਸੋਨੂ ਜਲੋਟਾ, ਅਜੈ ਛਾਬੜਾ, ਮਾਨਵ ਕੌੜਾ, ਦਵਿੰਦਰ ਡੀਕੇ, ਨਿਤਿਨ ਕਨੋਜੀਆ, ਅਨਿਲ ਮਲਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਣਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲਹੋਤਰਾ ਆਦਿ ਹਾਜ਼ਰ ਸਨ। ਇਸ ਮੌਕੇ ‘ਤੇ ਕਮੇਟੀ ਮੈਂਬਰਾਂ ਨੇ ਕਮਲ ਕਿਸ਼ੋਰ ਸੇਠੀ, ਪੁਨੀਤ ਸੇਠੀ, ਦੀਪਕ ਸੇਠੀ ਤੇ ਸੇਠੀ ਅਤੇ ਮਲਹੋਤਰਾ ਪਰਿਵਾਰ ਨੂੰ ਭੋਲੇ ਬਾਬਾ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ।