ਹੈਰੀਟੇਜ ਸਿਟੀ ਨੇ ਉਤਸ਼ਾਹ ਨਾਲ ਮਨਾਇਆ 99ਵਾਂ ਬਸੰਤ ਮੇਲਾ
ਹੈਰੀਟੇਜ ਸਿਟੀ ਕਪੂਰਥਲਾ ’ਚ ਉਤਸ਼ਾਹ ਨਾਲ ਮਨਾਇਆ 99ਵਾਂ ਬਸੰਤ ਮੇਲਾ
Publish Date: Thu, 29 Jan 2026 09:51 PM (IST)
Updated Date: Thu, 29 Jan 2026 09:55 PM (IST)

ਪੰਜਾਬ ਦੀ ਵਿਰਾਸਤ ਤੇ ਸਾਹਿਤ ਅਨਮੋਲ ਸੰਪਤੀ ਹਨ : ਵਿਧਾਇਕ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਸਥਾਨਕ ਸ਼ਾਲੀਮਾਰ ਬਾਗ ਵਿਖੇ 99ਵਾਂ ਬਸੰਤ ਮੇਲਾ ਬਹੁਤ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਧਾਨਗੀ ਕਰਦੇ ਹੋਏ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਮੇਲੇ ਦੀਆਂ ਵਧਾਈਆਂ ਦਿੰਦਿਆ ਕਿਹਾ ਕਿ ਪੰਜਾਬ ਦੀ ਵਿਰਾਸਤ ਤੇ ਸਾਹਿਤ ਅਨਮੋਲ ਸੰਪਤੀ ਹਨ ਤੇ ਇਨ੍ਹਾਂ ਦੀ ਸੰਭਾਲ ਕਰਨਾ ਹਰ ਵਿਅਕਤੀ ਦਾ ਜਿੰਮੇਵਾਰੀ ਤੇ ਨੈਤਿਕ ਫਰਜ਼ ਹੈ। ਉਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੋਂ ਪ੍ਰੇਰਨਾ ਲੈਣ ਤੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਅਪੀਲ ਕੀਤੀ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਸਾਹਿਤ ਮੇਲਿਆਂ ਦਾ ਆਯੋਜਨ ਪਿਆਰ ਤੇ ਭਾਈਚਾਰੇ ਦਾ ਇਕ ਮਹੱਤਵਪੂਰਨ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਬਸੰਤ ਮੇਲਾ ਆਯੋਜਿਤ ਕਰਨਾ ਸਾਨੂੰ ਖੁਸ਼ਹਾਲੀ ਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਮਸ਼ਹੂਰ ਗੀਤ ਪੇਸ਼ ਕਰਕੇ ਕਪੂਰਥਲਾ ਵਾਸੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੇਲੇ ਵਿਚ ਹਾਸਰਸ ਕਲਾਕਾਰ ਭੋਟੂ ਸ਼ਾਹ, ਕਵਿਤਾ ਅੱਲਾ, ਪ੍ਰਸਿੱਧ ਪੰਜਾਬੀ ਗਾਇਕ ਦੀਪਕ ਗੋਗਨਾ, ਸਟੇਜ ਸੰਚਾਲਕ ਰਣਜੀਤ ਮਾਨ ਨੇ ਵੀ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਉਪਰੰਤ ਬਸੰਤ ਮੇਲਾ ਕਮੇਟੀ ਨੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਸੁਲਤਾਨਪੁਰ ਲੋਧੀ ਰਾਣਾ ਇੰਦਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਪ੍ਰਤਿਮਾ ਰਾਣਾ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਮੇਲਾ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਮਨਸੂ, ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ, ਕਾਂਗਰਸੀ ਆਗੂ ਰਜਿੰਦਰ ਕੌੜਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਕਾਂਗਰਸੀ ਆਗੂ ਨਾਮਦੇਵ ਅਰੋੜਾ, ਕੌਂਸਲਰ ਜੋਤੀ ਧੀਰ, ਕੌਂਸਲਰ ਹਰਜੀਤ ਕੌਰ, ਕੌਂਸਲਰ ਗਿਰੀਸ਼ ਭਸੀਨ, ਕੌਂਸਲਰ ਸੰਦੀਪ ਸਿੰਘ, ਕੌਂਸਲਰ ਕੰਵਲਜੀਤ ਸਿੰਘ ਕਾਕਾ, ਕਾਸਦ ਗਰੁੱਪ ਦੇ ਐੱਮਡੀ ਰਾਜੀਵ ਗੁਪਤਾ, ਸੰਨੀ ਗੁਪਤਾ ਬਾਂਕਾ, ਸੂਰਜ ਅਗਰਵਾਲ, ਕੌਂਸਲਰ ਜਗਤਾਰ ਸਿੰਘ ਝੀਤਾ, ਕੌਂਸਲਰ ਅਜਮੇਰ ਸਿੰਘ, ਤਰਸੇਮ ਲਾਲ, ਸੀਨੀਅਰ ਕਾਂਗਰਸੀ ਆਗੂ ਅਰੁਣ ਸਿੰਘ ਬਲਜੀਤ ਸਿੰਘ, ਕੌਂਸਲਰ ਬਲਜੀਤ ਸਿੰਘ, ਕੌਂਸਲਰ ਬਲਜੀਤ ਸਿੰਘ, ਕੌਂਸਲਰ ਮਨਜੀਤ ਕੌਰ, ਕੌਂਸਲਰ ਹਰਜੀਤ ਸਿੰਘ ਬੱਬਾ, ਕੌਂਸਲਰ ਹੈਪੀ ਅਰੋੜਾ, ਕੌਂਸਲਰ ਊਸ਼ਾ ਅਰੋੜਾ, ਸੰਜੀਵ ਹਰਦਵਾਜ, ਕੌਂਸਲਰ ਕਰਨ ਮਹਾਜਨ, ਕੌਂਸਲਰ ਦੇਸ਼ਬੰਧੂ, ਕਿੱਕੀ ਵਾਲੀਆ, ਵਿਧਾਇਕ ਰਾਣਾ ਦੇ ਦਫਤਰ ਸਕੱਤਰ ਮਨਪ੍ਰੀਤ ਸਿੰਘ ਮਾਂਗਟ, ਸਰਪੰਚ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਕਾਂਗਰਸੀ ਆਗੂ ਤੇਜਿੰਦਰ ਸੰਦਰੀ, ਕੌਂਸਲਰ ਸ਼ਵੇਤਾ ਗੁਪਤਾ, ਰਾਜੇਸ਼ਵਰ ਸੂਦ ਅਤੇ ਜਸਵੰਤ ਲਾਡੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।