120 ਮਰੀਜ਼ਾਂ ਦੇ ਮੁਫ਼ਤ ਲੈੱਨਜ਼ ਪਾਏ ਜਾਣਗੇ

- ਅੱਖਾਂ ਦਾ ਕੈਂਪ ਤੇ ਲੈਨਜ਼ ਹਰ ਸਾਲ ਪਾਏ ਜਾਣਗੇ : ਸ਼ਾਹ
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸ਼ਾਹ ਪਰਿਵਾਰ ਕੋਲੀਆਂ ਵਾਲ ਵੱਲੋਂ ਕੁਲਵੰਤ ਸਿੰਘ ਸ਼ਾਹ ਯੂਐੱਸਏ ਦੀ ਅਗਵਾਈ ਹੇਠ ਆਪਣੇ ਸਵ. ਪਿਤਾ ਸਾਬਕਾ ਸਰਪੰਚ ਸੋਹਣ ਸਿੰਘ ਅਤੇ ਮਾਤਾ ਠਾਕੁਰ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਕਬੀਰਪੁਰ ਮੰਡੀ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਾਇਆ। ਇਸ ਵਿੱਚ ਅੱਖਾਂ ਦੇ ਪ੍ਰਸਿੱਧ ਡਾਕਟਰ ਪਰਮਿੰਦਰ ਸਿੰਘ ਥਿੰਦ ਅਤੇ ਉਨ੍ਹਾਂ ਦੀ ਟੀਮ ਨੇ ਕਰੀਬ 800 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ 120 ਦੇ ਕਰੀਬ ਮਰੀਜ਼ਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਦੇ ਆਪ੍ਰੇਸ਼ਨ ਕਰ ਕੇ ਵਧੀਆ ਕੁਆਲਿਟੀ ਦੇ ਲੈਨਜ਼ ਪਾਏ ਜਾਣਗੇ। ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧਕ ਕੁਲਵੰਤ ਸਿੰਘ ਸ਼ਾਹ ਨੇ ਦੱਸਿਆ ਕਿ ਮਰੀਜ਼ਾਂ ਨੂੰ ਜਲੰਧਰ ਆਉਣ -ਜਾਣ ਅਤੇ ਉੱਥੇ ਰਹਿਣ ਤੱਕ ਅਤੇ ਅਪ੍ਰੇਸ਼ਨਾਂ ਦਾ ਸਾਰਾ ਖਰਚਾ ਸ਼ਾਹ ਪਰਿਵਾਰ ਵੱਲੋਂ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਕੈਂਪ ਦੀ ਆਰੰਭਤਾ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਅਰਦਾਸ ਕਰਕੇ ਕੀਤੀ।ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਚੰਗੇ ਉਪਕਾਰ ਕਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਸ਼ਾਹ ਪਰਿਵਾਰ ਵੱਲੋਂ ਕੀਤੇ ਗਏ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਵਤਨ ਵਿੱਚ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਸਾਡੇ ਧਰਮ ਵਿੱਚ ਮਨੁੱਖਤਾ ਦੀ ਸੇਵਾ ਕਰਨ ਨੂੰ ਉੱਤਮ ਮੰਨਿਆ ਗਿਆ ਹੈ।ਕੈਂਪ ਲਈ ਸਿਮਰਜੀਤ ਸਿੰਘ ਸ਼ਾਹ, ਕੁਲਜੀਤ ਸਿੰਘ ਸ਼ਾਹ, ਸੁਖਦੀਪ ਸਿੰਘ ਸ਼ਾਹ,ਮੈਨੇਜਰ ਜਰਨੈਲ ਸਿੰਘ ਲੋਧੀ ਵਾਲ, ਬਲਜਿੰਦਰ ਸਿੰਘ ਖਿੰਡਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਕੈਂਪ ਦੌਰਾਨ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪ੍ਰਬੰਧਕਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਾਹ ਪਰਿਵਾਰ ਦੇ ਉੱਦਮ ਨਾਲ ਲੋੜਵੰਦਾਂ ਨੂੰ ਮੱਦਦ ਮਿਲੇਗੀ।ਇਸ ਮੌਕੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।ਇਸ ਮੌਕੇ ਸਾਬਕਾ ਮੈਨੇਜਰ ਜਰਨੈਲ ਸਿੰਘ ਲੋਧੀਵਾਲ, ਬਲਜਿੰਦਰ ਸਿੰਘ ਖਿੰਡਾ ,ਸਾਬਕਾ ਡੀ ਐਸ ਪੀ ਪਿਆਰਾ ਸਿੰਘ ਪਾਜੀਆਂ,ਮਹਿੰਦਰ ਸਿੰਘ ਖਿੰਡਾ,ਚਾਨਣ ਸਿੰਘ ,ਅਮਰਜੀਤ ਸਿੰਘ ਖਿੰਡਾ, ਬਲਵਿੰਦਰ ਸਿੰਘ ਆੜਤੀਆ, ਸੁਖਜਿੰਦਰ ਸਿੰਘ ,ਨਿਰਮਲ ਸਿੰਘ ਬੂੜੇਵਾਲ, ਸੁਖਪਾਲਵੀਰ ਸਿੰਘ ਝੰਡੂਵਾਲਾ, ਯੋਧ ਸਿੰਘ ਸਰਪੰਚ ਕੋਲੀਆਂ ਵਾਲ, ਮਨਿੰਦਰਜੀਤ ਸਿੰਘ, ਰਾਜਵਿੰਦਰ ਸਿੰਘ,ਇੰਦਰਜੀਤ ਸਿੰਘ, ਰਿਟਾਇਰਡ ਲੈਕਚਰਾਰ ਬਲਦੇਵ ਸਿੰਘ ਟੀਟਾ ਪਾਜੀਆਂ, ਸੇਵਾ ਸਿੰਘ ਝੰਡੂਵਾਲਾ, ਜੁਗਿੰਦਰ ਸਿੰਘ ਢੋਟ, ਕੁਲਦੀਪ ਸਿੰਘ, ਸੁਖਚੈਨ ਸਿੰਘ ਆਹਲੀ ਆਦਿ ਹਾਜ਼ਰ ।