ਸੰਤ ਹੀਰਾਦਾਸ ਕੰਨਿਆ ਮਹਾਂਵਿਦਿਆਲਿਆ ’ਚ ਐੱਨਐੱਸਐੱਸ ਕੈਂਪ ਜਾਰੀ
ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਵਿਖੇ 7 ਦਿਨਾਂ ਐਨ.ਐਸ.ਐਸ ਕੈਂਪ ਦਾ ਆਯੋਜਨ
Publish Date: Sun, 18 Jan 2026 08:42 PM (IST)
Updated Date: Sun, 18 Jan 2026 08:46 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆ : ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆ ਵਿਖੇ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਦੀ ਅਗਵਾਈ ਹੇਠ ਐੱਨਐੱਸਐੱਸ ਪ੍ਰੋਗਰਾਮ ਅਫਸਰ ਡਾ. ਕੁਲਵਿੰਦਰ ਕੌਰ, ਮੈਡਮ ਰਨਦੀਪ ਕੌਰ, ਮੈਡਮ ਸੂਜਨ ਦੀ ਨਿਗਰਾਨੀ ਹੇਠ ਸੱਤ ਰੋਜ਼ਾ ਸਪੈਸ਼ਲ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ 16 ਜਨਵਰੀ 2026 ਤੋਂ ਕਾਲਜ ਕੈਂਪਸ ਵਿਖੇ ਲਗਾਇਆ ਜਾ ਰਿਹਾ ਹੈ, ਜੋ 21 ਜਨਵਰੀ ਤੱਕ ਚੱਲੇਗਾ। ਕੈਂਪ ਦੇ ਉਦਘਾਟਨ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਇੰਚਾਰਜ ਡਾ. ਕੁਲਵਿੰਦਰ ਕੌਰ ਨੇ ਐੱਨਐੱਸਐੱਸ ਦੀ ਮਹੱਤਤਾ ਬਾਰੇ ਅਤੇ ਸੱਤ ਦਿਨਾਂ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮਾਜਿਕ ਜਿੰਮੇਵਾਰੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਐੱਨਐੱਸਐੱਸ ਕੈਂਪ ਲਗਾਉਣ ਦਾ ਮੰਤਵ ਸਾਡੇ ਵਿਚ ਮਨੁੱਖੀ ਸੇਵਾ ਭਾਵਨਾਵਾਂ ਨੂੰ ਜਾਗਰੂਕ ਕਰਨਾ ਤੇ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੇ ਕੰਮ ਆਉਣਾ ਹੈ। ਇਸ ਕੈਂਪ ਵਿਚ ਵਿਦਿਆਰਥੀਆਂ ਨੇ ਸੇਵਾ ਭਾਵਨਾਵਾਂ ਨਾਲ ਚਿੱਟੀ ਪਿੰਡ ਦੀਆਂ ਗਲੀਆਂ ਦੀ ਸਫਾਈ ਤੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ। ਕਾਲਜ ਕੈਂਪਸ ਵਿਚ ਸਵੱਛਤਾ ਹੀ ਸੇਵਾ ਦੇ ਤਹਿਤ ਪੌਦੇ ਲਗਾਉਣੇ, ਗਮਲੇ ਪੇਂਟ ਕਰਨੇ, ਭਿਆਨਕ ਬਿਮਾਰੀਆਂ ਤੋਂ ਜਾਗਰੂਕ ਕਰਵਾਉਣ ਲਈ ਡਾਕਟਰ ਸਾਹਿਬਾਨ ਦੇ ਲੈਕਚਰ, ਸਿਹਤ ਸਬੰਧੀ ਜਾਣਕਾਰੀ, ਸੰਤੁਲਨ ਭੋਜਨ ਖਾਣਾ ਤੇ ਏਡਜ਼ ਵਰਗੀ ਭਿਆਨਕ ਬਿਮਾਰੀ ਸਬੰਧੀ ਰੈਲੀ ਕੱਢੀ, ਪੋਸਟਰ ਮੇਕਿੰਗ, ਲੋਕ ਗੀਤ, ਖੇਡਾਂ ਦੇ ਕੰਪੀਟੀਸ਼ਨ ਆਦਿ ਗਤੀਵਿਧੀਆਂ ਸਬੰਧੀ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ, ਪ੍ਰਧਾਨ ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਡਾ. ਰਾਮਮੂਰਤੀ ਨੇ ਸਾਂਝੇ ਤੌਰ ’ਤੇ ਐੱਨਐੱਸਐੱਸ ਵਲੰਟੀਅਰਜ਼ ਨੂੰ ਕੈਂਪ ਲਾਉਣ ’ਤੇ ਵਧਾਈ ਦਿੱਤੀ ਤੇ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਅਜਿਹੇ ਕੈਂਪ ਜਿਥੇ ਦੂਜਿਆਂ ਪ੍ਰਤੀ ਸੇਵਾ ਕਰਨ ਦੀ ਭਾਵਨਾ ਪੈਦਾ ਕਰਦੇ ਹਨ, ਉਥੇ ਹੀ ਸਾਨੂੰ ਮਾਨਸਿਕ ਖੁਸ਼ੀ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਦਾ ਮੂਲ ਮੰਤਵ ਦੂਜਿਆਂ ਲਈ ਕਾਰਜ ਕਰਨਾ ਹੈ, ਜਿਹੜਾ ਅੱਜ ਦੇ ਯੁਵਾ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਸਵਾਰਥ ਦੇ ਵੱਧ ਤੋਂ ਵੱਧ ਕੈਂਪ ਵਿਚ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥਣਾਂ ਤੇ ਕਾਲਜ ਸਟਾਫ਼ ਹਾਜ਼ਰ ਸਨ।