ਸੁਆਮੀ ਆਨੰਦਗਿਰੀ ਸਕੂਲ ’ਚ ਗਣਤੰਤਰ ਦਿਵਸ ਮਨਾਇਆ
ਸੁਆਮੀ ਆਨੰਦਗਿਰੀ ਮਹਾਰਾਜ ਮੈਮੋਰੀਅਲ ਸਕੂਲ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ
Publish Date: Sat, 24 Jan 2026 10:15 PM (IST)
Updated Date: Sat, 24 Jan 2026 10:16 PM (IST)

---ਸੁਤੰਤਰਤਾ ਸੈਲਾਨੀਆਂ ਵੱਲੋਂ ਦਿੱਤੇ ਗਏ ਆਜ਼ਾਦੀ ਦੇ ਤੋਹਫ਼ੇ ਦੀ ਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ : ਭਾਟੀਆ ਹਰਵੰਤ ਸਿੰਘ ਸੱਚਦੇਵਾ, ਪੰਜਾਬੀ ਜਾਗਰਣ ਕਪੂਰਥਲਾ : ਗਣਤੰਤਰ ਦਿਵਸ ਮੌਕੇ ਸੁਆਮੀ ਆਨੰਦ ਗਿਰੀ ਮਹਾਰਾਜ ਮੈਮੋਰੀਅਲ ਸਕੂਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਅਰੰਭਤਾ ਮੌਕੇ ਮੁੱਖ ਮਹਿਮਾਨ ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ਼ ਆਰਗੇਨਾਈਜ਼ਰ ਭਾਰਤੀ ਜੀਵਨ ਬੀਮਾ ਨਿਗਮ ਨੇ ਸ਼ਮੂਲੀਅਤ ਕਰਦਿਆਂ ਬੱਚਿਆਂ ਨੂੰ ਦੇਸ਼ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਹਮੇਸ਼ਾ ਦਿਲਾਂ ਵਿਚ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਸੁਤੰਤਰਤਾ ਸੈਲਾਨੀਆਂ ਵੱਲੋਂ ਦਿੱਤੇ ਗਏ ਆਜ਼ਾਦੀ ਦੇ ਤੋਹਫ਼ੇ ਨੂੰ ਸੰਭਾਲ ਕੇ ਰੱਖਣਾ ਹਰੇਕ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ। ਸਾਰੇ ਭਾਰਤ ਵਾਸੀਆਂ ਨੂੰ ਚਾਹੀਦਾ ਹੈ ਕਿ ਦੇਸ਼ ਦੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਰੱਖਦੇ ਹੋਏ ਦੇਸ਼ ਭਗਤਾਂ ਦੇ ਸੁਪਨਿਆਂ ਵਾਲੇ ਭਾਰਤ ਦਾ ਸੁਪਨਾ ਹਕੀਕਤ ਵਿਚ ਬਦਲਣ ਲਈ ਜ਼ੋਰਦਾਰ ਹੰਭਲਾ ਮਾਰਨ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਸਕਿੱਟ ਤੇ ਗਿੱਧਾ ਪੇਸ ਕੀਤਾ। ਇਸ ਮੌਕੇ ਮੰਚ ਸੰਚਾਲਨ ਵਾਈਸ ਪ੍ਰਿੰਸੀਪਲ ਮੈਡਮ ਸੰਜੋਗਿਤਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਤੇ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦੀ ਪਾਲਣਾ ਕਰਨ ਦੀ ਸਿੱਖਿਆ ਦਿੱਤੀ। ਗਣਤੰਤਰ ਦਿਵਸ ਦੀ ਖੁਸ਼ੀ ਵਿਚ ਲੱਡੂ ਤੇ ਵਿਦਿਆਰਥੀਆਂ ਨੂੰ ਗਿਫ਼ਟ ਵੀ ਵੰਡੇ ਗਏ। ਇਸ ਮੌਕੇ ਸਿਮਰਨ, ਮਨਪ੍ਰੀਤ ਕੌਰ, ਰਾਜੀਵ ਸੂਦ, ਮੈਡਮ ਪੂਜਾ ਸ਼ਰਮਾ, ਪੂਨਮ ਤੇ ਪੁਸ਼ਪਾ ਸਮੇਤ ਸਕੂਲੀ ਵਿਦਿਆਰਥੀ ਹਾਜ਼ਰ ਸਨ।