ਮੁਫ਼ਤ ਆਯੂਸ਼ ਮੈਡੀਕਲ ਕੈਂਪ ਦਾ 757 ਮਰੀਜ਼ਾਂ ਨੇ ਲਿਆ ਲਾਭ
ਮੁਫ਼ਤ ਆਯੂਸ਼ ਮੈਡੀਕਲ ਕੈਂਪ ਦਾ 757 ਮਰੀਜ਼ਾਂ ਨੂੰ ਲਾਭ
Publish Date: Thu, 12 Feb 2026 09:25 PM (IST)
Updated Date: Thu, 12 Feb 2026 09:27 PM (IST)
ਡਾ. ਕੁਸੁਮ ਗੁਪਤਾ, ਡੀਏਯੂਓ ਨੇ ਕੈਂਪ ਦਾ ਉਦਘਾਟਨ ਕੀਤਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਵਿੱਤਰ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲਗਾਇਆ ਗਿਆ ਮੁਫ਼ਤ ਆਯੂਸ਼ ਮੈਡੀਕਲ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ। 757 ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਨੇ ਕੀਤਾ। ਇਸ ਮੌਕੇ ਵਿਵੇਕ ਸੱਭਰਵਾਲ, ਸੁਪਰਡੈਂਟ, ਡਾ. ਸ਼ਕੂਰ, ਡਾ. ਮਨੀਸ਼ਾ, ਡਾ. ਕੁਲਦੀਪ, ਪਵਨਦੀਪ ਸਿੰਘ, ਸਰਿਤਾ ਰਾਣੀ, ਅਜੈ ਕੁਮਾਰ, ਰੀਆ ਕੁਮਾਰੀ, ਪ੍ਰੀਤਮ ਰਾਣੀ, ਪਰਵੀਨ ਕੁਮਾਰੀ ਤੇ ਕੋਮਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਾ. ਸ਼ਕੂਰ ਨੇ ਦੱਸਿਆ ਕਿ ਆਯੁਰਵੈਦ ਵਿਭਾਗ ਵਿਚ 431 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦੋਂ ਕਿ ਹੋਮਿਓਪੈਥੀ ਵਿਭਾਗ ਵਚ 326 ਮਰੀਜ਼ਾਂ ਨੇ ਸਲਾਹ-ਮਸ਼ਵਰਾ ਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ। ਮਾਹਿਰ ਡਾਕਟਰਾਂ ਨੇ ਉਨ੍ਹਾਂ ਦੀਆਂ ਬਿਮਾਰੀਆਂ ਦੇ ਆਧਾਰ ਤੇ ਢੁਕਵੀਂ ਸਲਾਹ ਦਿੱਤੀ ਤੇ ਮਰੀਜ਼ਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ।