ਜ਼ਿਲ੍ਹਾ ਪ੍ਰੀਸ਼ਦ ਲਈ 64 ਤੇ ਬਲਾਕ ਸੰਮਤੀਆਂ ਲਈ 424 ਨਾਮਜ਼ਦਗੀਆਂ
ਜਿਲ੍ਹਾ ਪ੍ਰੀਸ਼ਦ ਲਈ 64 ਤੇ ਬਲਾਕ ਸੰਮਤੀਆਂ ਲਈ 424 ਨਾਮਜ਼ਦਗੀਆਂ
Publish Date: Thu, 04 Dec 2025 10:08 PM (IST)
Updated Date: Thu, 04 Dec 2025 10:11 PM (IST)
--06 ਦਸੰਬਰ ਸ਼ਾਮ 03:00 ਵਜੇ ਤੱਕ ਵਾਪਸ ਲਈਆਂ ਜਾਣ ਸਕਣਗੀਆਂ ਨਾਮਜ਼ਦਗੀਆਂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 64 ਤੇ ਬਲਾਕ ਸੰਮਤੀ ਲਈ 424 ਨਾਮਜ਼ਦਗੀਆਂ ਭਰੀਆਂ ਗਈਆਂ। ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5.12.2025 ਸ਼ੁੱਕਰਵਾਰ ਨੂੰ ਹੋਵੇਗੀ ਅਤੇ 6.12.2025 ਸ਼ਨੀਵਾਰ ਸ਼ਾਮ 03:00 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਨਾਮਜ਼ਦਗੀਆਂ ਵਿਚ ਬਲਾਕ ਸੰਮਤੀ ਕਪੂਰਥਲਾ ਲਈ 110, ਨਡਾਲਾ ਲਈ 89, ਫਗਵਾੜਾ ਲਈ 99, ਫੱਤੂਢੀਂਗਾ ਲਈ 56 ਤੇ ਸੁਲਤਾਨਪੁਰ ਲੋਧੀ ਲਈ 70 ਨਾਮਜ਼ਦਗੀਆਂ ਸ਼ਾਮਲ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਮਿਤੀ 14.12.2025 ਐਤਵਾਰ ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17.12.2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ `ਤੇ ਹੋਵੇਗੀ। ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜ਼ੋਨ ਹਨ ਜਦਕਿ ਪੰਚਾਇਤ ਸੰਮਤੀਆਂ ਕਪੂਰਥਲਾ, ਫੱਤੂਢੀਂਗਾ, ਸੁਲਤਾਨਪੁਰ, ਫਗਵਾੜਾ, ਨਡਾਲਾ ਦੇ 88 ਜ਼ੋਨ ਹਨ।