ਨਸ਼ੇ ਦਾ ਸੇਵਨ ਕਰਦੇ ਤਿੰਨ ਗ੍ਰਿਫਤਾਰ
ਸੰਵਾਦ ਸੂਤਰ, ਜਾਗਰਣਫਗਵਾੜਾ :
Publish Date: Tue, 10 Feb 2026 09:47 PM (IST)
Updated Date: Tue, 10 Feb 2026 09:50 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਥਾਣਾ ਸਿਟੀ ਪੁਲਿਸ ਨੇ ਪੁਰਾਣੇ ਸਿਵਲ ਹਸਪਤਾਲ ਤੋਂ ਤਿੰਨ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਗ੍ਰਿਫਤਾਰ ਕੀਤਾ। ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪੁਰਾਣਾ ਸਿਵਲ ਹਸਪਤਾਲ ਦੇ ਨੇੜੇ ਸੂਰਜ ਪੁੱਤਰ ਪ੍ਰਭਾਤੀ, ਸੁਰੇਂਦਰ ਪਾਲ ਉਰਫ ਨੀਲੂ ਪੁੱਤਰ ਰੂਪ ਲਾਲ ਤੇ ਗੁਰਪ੍ਰੀਤ ਪੁੱਤਰ ਜੋਗਰਾਜ ਸਾਰੇ ਵਾਸੀ ਮੁਹੱਲਾ ਗੋਵਿੰਦਪੁਰਾ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ। ਏਐੱਸਆਈ ਅਨੁਸਾਰ ਨੌਜਵਾਨਾਂ ਦੇ ਕਬਜ਼ੇ ਤੋਂ ਪੇਪਰ, 10 ਰੁਪਏ ਦਾ ਨੋਟ ਤੇ ਲਾਈਟਰ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।