ਕਾਲ਼ਾ ਸੰਘਿਆਂ ਤੋਂ ਕਿਸਾਨ ਦੀਆਂ 3 ਮੱਝਾਂ ਚੋਰੀ
ਕਾਲ਼ਾ ਸੰਘਿਆਂ ਤੋਂ ਕਿਸਾਨ ਦੀਆਂ 3 ਮੱਝਾਂ ਚੋਰੀ, ਲੱਖਾਂ ਦਾ ਨੁਕਸਾਨ
Publish Date: Sat, 31 Jan 2026 08:55 PM (IST)
Updated Date: Sat, 31 Jan 2026 08:58 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਸਥਾਨਕ ਕਸਬੇ ਦੇ ਨਕੋਦਰ-ਕਪੂਰਥਲਾ ਮਾਰਗ ’ਤੇ ਸਥਿਤ ਕਿਸਾਨਾਂ ਦੇ ਖੂਹ (ਡੇਰੇ) ਤੋਂ 3 ਕੀਮਤੀ ਮੱਝ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਸ਼ਾਨ ਪੀੜਤ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਨੰਬਰਦਾਰ ਵਾਸੀ ਕਾਲ਼ਾ ਸੰਘਿਆ ਨੇ ਦੱਸਿਆ ਕਿ ਉਨ੍ਹਾਂ ਦੇ ਖ਼ੂਹ ਤੋਂ 2 ਕੀਮਤੀ ਮੱਝਾਂ ਰਾਤ ਦੇ ਹਨੇਰੇ ਚ ਚੋਰੀ ਹੋ ਗਈਆਂ। ਕਿਸਾਨ ਨੇ ਦੱਸਿਆ ਕਿ ਉਹ ਖੂਹ ’ਤੇ ਬਣੇ ਕਮਰੇ ਵਿਚ ਪਸ਼ੂ ਬੰਨ੍ਹ ਕੇ ਆਪਣੇ ਘਰ ਚਲਾ ਗਿਆ, ਜਦ ਸਵੇਰੇ ਆ ਕੇ ਵੇਖਿਆ ਤਾਂ ਪਸ਼ੂ ਚੋਰੀ ਹੋ ਚੁੱਕੇ ਸਨ ਜਦਕਿ ਬਿਲਕੁਲ ਨੇੜੇ ਉਸ ਦੇ ਚਾਚੇ ਚਰਨਜੀਤ ਸਿੰਘ ਦੇ ਡੇਰੇ ਤੋਂ ਵੀ ਇਕ ਕੀਮਤੀ ਮੱਝ ਗਾਇਬ ਸੀ। ਪੀੜਤ ਨੇ ਦੱਸਿਆ ਕਿ ਉਸ ਨੇ ਆਸੇ-ਪਾਸੇ ਮੱਝਾਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜਦ ਮੱਝਾਂ ਨਹੀਂ ਮਿਲ਼ੀਆਂ ਤਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਪਸ਼ੂ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁਕੀਆਂ ਹਨ, ਜਿਨ੍ਹਾਂ ਦਾ ਵੀ ਅਜੇ ਕੋਈ ਸੁਰਾਗ਼ ਨਹੀਂ ਮਿਲਿਆ ਪਰ ਇੰਨੀਆਂ ਵਾਰਦਾਤਾਂ ਤੋਂ ਬਾਅਦ ਵੀ ਪੁਲਿਸ ਦੇ ਹੱਥੇ ਕੋਈ ਵੀ ਚੋਰ ਨਹੀਂ ਚੜ੍ਹਿਆ।