ਕੌਮਾਂਤਰੀ ਪੱਧਰ ਦਾ 22ਵਾਂ ਗੋਲਡ ਕਬੱਡੀ ਕੱਪ ਸੁਲਤਾਨਪੁਰ ਲੋਧੀ ਵਿਖੇ 25 ਨੂੰ
ਅੰਤਰਰਾਸ਼ਟਰੀ ਪੱਧਰ ਦਾ 22ਵਾਂ ਗੋਲਡ ਕਬੱਡੀ ਕੱਪ ਸੁਲਤਾਨਪੁਰ ਲੋਧੀ ਵਿਖੇ 25 ਜਨਵਰੀ ਨੂੰ : ਪ੍ਰਬੰਧਕ ਕਮੇਟੀ
Publish Date: Wed, 21 Jan 2026 08:35 PM (IST)
Updated Date: Thu, 22 Jan 2026 04:13 AM (IST)
ਜਾਣਕਾਰੀ ਦਿੰਦੇ ਹੋਏ ਪ੍ਰੋ ਬਲਦੇਵ ਸਿੰਘ ਟੀਟਾ।
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ. ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 22ਵਾਂ ਗੋਲਡ ਕਬੱਡੀ ਕੱਪ 25 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਨੇ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ, ਜਨਰਲ ਸੈਕਟਰੀ ਜਰਨੈਲ ਸਿੰਘ, ਕੁਲਦੀਪ ਸਿੰਘ ਡਡਵਿੰਡੀ, ਬਲਵਿੰਦਰ ਸਿੰਘ ਤੁੜ, ਪਰਵਿੰਦਰ ਸਿੰਘ ਪੱਪਾ, ਲੈਕਚਰਾਰ ਬਲਦੇਵ ਸਿੰਘ ਟੀਟਾ, ਨਿਰਮਲ ਸਿੰਘ ਹੁੰਦਲ, ਰਾਜ ਬਹਾਦਰ ਸਿੰਘ ਡਡਵਿੰਡੀ ਨੇ ਦੱਸਿਆ ਕਿ ਇਸ ਕਬੱਡੀ ਕੱਪ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਕਲੱਬਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ 75 ਕਿੱਲੋ ਭਾਰ ਵਰਗ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਵਾਲੀਬਾਲ ’ਚ ਰਾਸ਼ਟਰੀ ਪੱਧਰ ਦੀਆਂ 6 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਨਾਮ ਧਰਮ ਸਿੰਘ ਖਿੰਡਾ ਅਤੇ ਬਲਬੀਰ ਸਿੰਘ ਯੂਐਸਏ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਲੱਕੀ ਕੂਪਨ ਵੀ ਕੱਢੇ ਜਾਣਗੇ। ਇਸ ਤੋਂ ਇਲਾਵਾ ਹਰਨੇਕ ਸਿੰਘ ਨੇਕਾ, ਰਛਪਾਲ ਸਿੰਘ ਜਰਮਨੀ, ਅੰਗਰੇਜ ਸਿੰਘ ਢਿੱਲੋਂ, ਗੁਰਮੇਜ ਸਿੰਘ ਢਿੱਲੋਂ, ਸੰਤੋਖ ਸਿੰਘ ਸਫਰੀ ਯੂਕੇ, ਕੁਲਵੰਤ ਸਿੰਘ ਯੂਐੱਸਏ, ਅੰਤਰਪ੍ਰੀਤ ਸਿੰਘ ਖੁਰਦਾਂ, ਬਲਦੇਵ ਸਿੰਘ ਫੱਤੋਵਾਲ, ਨੰਬਰਦਾਰ ਜਤਿੰਦਰਵੀਰ ਸਿੰਘ ਛੱਤਵਾਲ, ਹਰਕਮਲ ਸਿੰਘ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।