ਮੋਟਰਸਾਈਕਲਾਂ ਦੀ ਟੱਕਰ ’ਚ ਇਕ ਦੀ ਮੌਤ
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Sat, 20 Dec 2025 11:43 PM (IST)
Updated Date: Sat, 20 Dec 2025 11:46 PM (IST)
ਸੰਵਾਦ ਸੂਤਰ, ਜਾਗਰਣ ਕਪੂਰਥਲਾ : ਪਿੰਡ ਬਲੇਰਖਾਨਾ ਨੇੜੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਤੋਂ ਮੱਥਾ ਟੇਕ ਕੇ ਬਾਈਕ ’ਤੇ ਕਪੂਰਥਲਾ ਪਰਤ ਰਹੇ ਜੋੜੇ ਨੂੰ ਦੂਜੇ ਪਾਸੇ ਤੋਂ ਆ ਰਹੇ ਇਕ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਦੋਵੇਂ ਸੜਕ ’ਤੇ ਡਿੱਗ ਪਏ ਤੇ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ ਡਾਕਟਰ ਨੇ ਔਰਤ ਨੂੰ ਮ੍ਰਿਤ ਐਲਾਨ ਦਿੱਤਾ। ਜ਼ਖ਼ਮੀ ਪਤੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਮ੍ਰਿਤਕਾ ਦੀ ਪਛਾਣ 60 ਸਾਲਾ ਜਸਵੀਰ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਿੰਡ ਅਠੌਲਾ, ਜ਼ਿਲ੍ਹਾ ਜਲੰਧਰ ਦੇ ਰੂਪ ’ਚ ਹੋਈ ਹੈ। ਕਾਲਾ ਸੰਘਿਆ ਪੁਲਿਸ ਚੌਕ ਦੇ ਮੁਖੀ ਪਾਲ ਸਿੰਘ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਸਵੇਰੇ ਲਗਪਗ 11.30 ਵਜੇ ਹੋਇਆ। ਹਾਦਸੇ ਤੋਂ ਬਾਅਦ ਦੂਜਾ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੀ ਕਾਰਵਾਈ ਜਾਰੀ ਹੈ।