ਟਰੱਕ-ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਜ਼ਖਮੀ
ਟਰੱਕ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ
Publish Date: Thu, 08 Jan 2026 09:06 PM (IST)
Updated Date: Thu, 08 Jan 2026 09:09 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਕਸਬਾ ਭੁਲੱਥ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਬਜਾਜ ਨੂੰ ਜਾ ਰਹੇ ਇਕ ਨੌਜਵਾਨ ਦੀ ਟਰੱਕ ਨਾਲ ਟੱਕਰ ਹੋਣ ਕਰਕੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਨਪ੍ਰੀਤ ਸਿੰਘ ਵਾਸੀ ਪਿੰਡ ਬਜਾਜ, ਜੋ ਭੁਲੱਥ ਦੇ ਇਕ ਪ੍ਰਾਈਵੇਟ ਡਾਕਟਰ ਮੋਹਨ ਲਾਲ ਢੱਲ ਸਕੈਨਿੰਗ ਸੈਂਟਰ ਵਿਖੇ ਕੰਮ ਕਰਦਾ ਹੈ, ਬੀਤੀ ਦੇਰ ਸ਼ਾਮ 9 ਵਜੇ ਤੋਂ ਬਾਅਦ ਮੋਟਰਸਾਈਕਲ ’ਤੇ ਪਿੰਡ ਬਜਾਜ ਜਾ ਰਿਹਾ ਸੀ, ਤਾਂ ਪਿੰਡ ਕਮਰਾਏ ਦੇ ਨਜ਼ਦੀਕ ਭੋਗਪੁਰ ਵਾਲੀ ਸਾਈਡ ਤੋਂ ਆ ਰਹੇ ਟਰੱਕ ਨਾਲ ਟਕਰਾ ਜਾਣ ਕਰਕੇ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਸਰਬਨਪ੍ਰੀਤ ਸਿੰਘ ਦੀ ਖੱਬੀ ਲੱਤ ਟੁੱਟ ਗਈ ਤੇ ਖੱਬੀ ਬਾਂਹ ’ਤੇ ਵੀ ਗੰਭੀਰ ਸੱਟ ਲੱਗੀ। ਉਸ ਨੂੰ ਬਾਅਦ ਵਿਚ ਬੇਗੋਵਾਲ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਦੋਂ ਇਸ ਹਾਦਸੇ ਸਬੰਧੀ ਥਾਣਾ ਮੁਖੀ ਭੁਲੱਥ ਐੱਸਐੱਚਓ ਰਣਜੀਤ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਇਸ ਹਾਦਸੇ ਸਬੰਧੀ ਜਾਂਚ ਚੱਲ ਰਹੀ ਹੈ।