ਯੋਗਾ ਤੇ ਸਾਈਕਲਿੰਗ ਟੀਮ ਨੇ ਭੰਗੜੇ ਪਾ ਕੇ ਲੋਹੜੀ ਮਨਾਈ
ਕਾਲ਼ਾ ਸੰਘਿਆਂ ਵਿਖੇ ਯੋਗਾ ਤੇ ਸਾਈਕਲਿੰਗ ਟੀਮ ਨੇ ਭੰਗੜੇ ਪਾ ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ
Publish Date: Tue, 13 Jan 2026 10:06 PM (IST)
Updated Date: Tue, 13 Jan 2026 10:09 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਕਾਲ਼ਾ ਸੰਘਿਆ ਵਿਖੇ ਲੋਕਾਂ ਨੂੰ ਹਰ ਰੋਜ਼ ਨਿਰੋਈ ਸਿਹਤ ਦਾ ਸੁਨੇਹਾ ਦਿੰਦੀ ਯੋਗਾ ਤੇ ਸਾਈਕਲਿੰਗ ਟੀਮ ਵੱਲੋਂ ਯੋਗ ਮਾਹਿਰ ਰਾਕੇਸ਼ ਕੁਮਾਰ ਭਾਰਗਵ ਦੀ ਅਗਵਾਈ ਵਿਚ ਮੁਖਤਿਆਰ ਸਿੰਘ ਬਿੱਕਾ ਦੀ ਨਕੋਦਰ-ਕਪੂਰਥਲਾ ਰੋਡ ’ਤੇ ਸਥਿਤ ਪ੍ਰੀ-ਵੈਡਿੰਗ ਹਵੇਲੀ ਵਿਖੇ ਲੋਹੜੀ ਤੇ ਮਾਘੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੋਗ ਮਾਹਿਰ ਪੰਡਿਤ ਰਾਕੇਸ਼ ਕੁਮਾਰ ਭਾਰਗਵ ਨੇ ਲੋਹੜੀ ਤੇ ਮਾਘੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਦੇਸ਼ ਵਿਚ ਹਰ ਤਿਉਹਾਰ ਦੀ ਆਪਣੀ ਮਹੱਤਤਾ ਹੈ ਤੇ ਸਾਰੇ ਤਿਉਹਾਰ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਜਿਥੇ ਦੁੱਲਾ ਭੱਟੀ ਦੀ ਗਾਥਾ ਨੂੰ ਦਰਸਾਉਂਦਾ ਹੈ, ਉਥੇ ਹੀ ਤਿਉਹਾਰ ’ਤੇ ਆਪਣੀਆਂ ਧੀਆਂ-ਧਿਆਣੀਆਂ ਨੂੰ ਪਿਆਰ-ਸਤਿਕਾਰ ਦਿੰਦਿਆਂ ਆਪਣੀਆਂ ਸ਼ੁਭਕਾਮਨਾਵਾਂ ਦੇ ਨਾਲ-ਨਾਲ ਤੋਹਫ਼ੇ ਤੇ ਮੂੰਗਫਲੀ, ਰਿਓੜੀਆਂ ਤੇ ਵਸਤਾਂ ਭੇਟ ਕਰਦੇ ਹਾਂ ਅਤੇ ਖੁਸ਼ੀਆਂ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿਚ ਲੋਕਾਂ ਵੱਲੋਂ ਕੁੜੀਆਂ ਦੇ ਜਨਮ ’ਤੇ ਲੋਹੜੀ ਪਾਉਣਾ ਬੇਹੱਦ ਸ਼ਲਾਘਾਯੋਗ ਹੈ। ਸਮੁੱਚੀ ਯੋਗ ਤੇ ਸਾਈਕਲਿੰਗ ਟੀਮ ਲਈ ਮੂੰਗਫਲੀ, ਰਿਓੜੀਆਂ, ਚਾਹ-ਸਮੋਸੇ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਟੀਮ ਦੇ ਮੈਂਬਰਾਂ ਵੱਲੋਂ ਢੋਲ ਦੇ ਡੱਗੇ ’ਤੇ ਬੋਲੀਆਂ ਪਾ ਕੇ ਭੰਗੜੇ ਵੀ ਪਾਏ ਗਏ। ਇਸ ਮੌਕੇ ਮਾਸਟਰ ਸ਼ਾਮ ਕੁਮਾਰ ਭਾਰਗਵ, ਸੁਰਜੀਤ ਕੁਮਾਰ ਬਿੱਟੂ ਸਾਬਕਾ ਸਰਪੰਚ, ਰਾਜੇਸ਼ ਕੁਮਾਰ ਰਾਜੂ ਪੰਡਿਤ, ਸੰਜੀਵ ਕੁਮਾਰ ਹੈਪੀ ਸਾਬਕਾ ਸਰਪੰਚ, ਮੁਖਤਿਆਰ ਸਿੰਘ ਬਿੱਕਾ, ਕਾਮਰੇਡ ਪਰਗਣ ਸਿੰਘ, ਪਾਲਾ ਟੇਲਰ, ਡਾ. ਬਲਕਾਰ ਲਾਲਕਾ, ਸੁਰਿੰਦਰ ਕੁਮਾਰ ਬਾਊ, ਸ਼ੌਕਤ ਅਲੀ, ਜਤਿੰਦਰ ਸਿੰਘ, ਪਰਮਜੀਤ, ਗਣੇਸ਼ ਜਿੰਦਰ ਸਿੰਘ, ਰੌਬਿਨ, ਹੈਰੀ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।