ਕਿਰਤੀ ਕਿਸਾਨ ਯੂਨੀਅਨ ਨੇ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ
ਕਿਰਤੀ ਕਿਸਾਨ ਯੂਨੀਅਨ ਵੱਲੋਂ ਸੋਧ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ
Publish Date: Mon, 08 Dec 2025 09:23 PM (IST)
Updated Date: Mon, 08 Dec 2025 09:24 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਅੱਜ ਢਿੱਲਵਾਂ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਢਿੱਲਵਾਂ ਸਬ ਡਿਵੀਜ਼ਨ ’ਤੇ ਪ੍ਰਦਰਸ਼ਨ ਕਰਕੇ 2025 ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 2025 ਸੋਧ, ਬਿਜਲੀ ਬਿੱਲ ਲਿਆ ਕੇ ਬਿਜਲੀ ਨੂੰ ਆਪਣੇ ਹੱਥਾਂ ਵਿਚ ਲੈਣਾ ਹੈ ਤੇ ਫਿਰ ਬਿਜਲੀ ਨੂੰ ਪ੍ਰਾਈਵੇਟ ਕੰਪਨੀਆਂ ਕੋਲ ਵੇਚਣਾ ਹੈ ਤੇ ਕੰਪਨੀਆਂ ਉਹ ਬਿਜਲੀ ਪਬਲਿਕ ਨੂੰ ਮਹਿੰਗੇ ਭਾਅ ’ਤੇ ਦੇਣਗੀਆਂ ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਅੱਧੇ ਪੰਜਾਬ ਵਿਚ ਹਨੇਰਾ ਹੋ ਜਾਵੇਗਾ। ਇਸ ਮੌਕੇ ਲੋਕਾਂ ਦੇ ਇਕੱਠ ਵੱਲੋਂ ਪ੍ਰਦਰਸ਼ਨ ਕਰ ਕੇ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਮੰਗ ਕੀਤੀ ਕਿ ਬਿਜਲੀ ਬਿੱਲ ਵਾਪਸ ਲਿਆ ਜਾਵੇ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ ਬੇਟ, ਸੀਤਲ ਸਿੰਘ ਸੰਗੋਜਲਾ, ਮਲਕੀਤ ਸਿੰਘ ਧਾਲੀਵਾਲ ਬੇਟ, ਜਗੀਰ ਸਿੰਘ ਸੰਗੋਜਲਾ, ਮਾਸਟਰ ਚਰਨਜੀਤ ਸਿੰਘ ਢਿਲਵਾਂ, ਕਰਮਜੀਤ ਸਿੰਘ ਨੂਰਪੁਰ ਜੱਟਾਂ, ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਮੁਦੋਵਾਲ, ਸੱਜਣ ਸਿੰਘ ਭੰਡਾਲ, ਗੁਰਪਾਲ ਸਿੰਘ ਭੰਡਾਲ ਆਦਿ ਹਾਜ਼ਰ ਸਨ।