ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨੇ ਕਰਵਾਇਆ 50ਵਾਂ ਮਹੀਨਾਵਾਰ ਜਪ-ਤਪ ਸਮਾਗਮ
ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਵੱਲੋਂ 50ਵਾਂ ਮਹੀਨਾਵਾਰ ਜਪ-ਤਪ ਸਮਾਗਮ ਕਰਵਾਇਆ
Publish Date: Tue, 18 Nov 2025 08:33 PM (IST)
Updated Date: Tue, 18 Nov 2025 08:34 PM (IST)

ਨਡਾਲਾ : ਸੰਗਰਾਂਦ ਦੇ ਪਾਵਨ ਮੌਕੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨਡਾਲਾ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਚ 50ਵਾਂ ਮਹੀਨਾਵਾਰ ਜਪ-ਤਪ ਸਮਾਗਮ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਹੋਈ, ਜਿਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਸਮੂਹਿਕ ਪਾਠ ਹੋਇਆ ਅਤੇ ਦੀਵਾਨ ਸਜੇ। ਇਸ ਦੌਰਾਨ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ, ਗੁਰਦੁਆਰਾ ਬਾਉਲੀ ਸਾਹਿਬ ਦੇ ਕਥਾਵਾਚਕ ਭਾਈ ਜੋਬਨਪ੍ਰੀਤ ਸਿੰਘ ਅਤੇ ਮਾਤਾ ਕੌਲਾਂ ਜੀ ਟਰੱਸਟ ਸ੍ਰੀ ਅੰਮ੍ਰਿਤਸਰ ਤੋਂ ਬੀਬੀ ਪਰਮਜੀਤ ਕੌਰ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕੀਤਾ। ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਸਮੂਹਿਕ ਸ਼ਬਦ ਗਾਇਨ ਤੇ ਵਾਹਿਗੁਰੂ ਸਿਮਰਨ ਦਾ ਉਚਾਰਨ ਵੀ ਕੀਤਾ ਗਿਆ। ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੇਵਾ ਸੁਸਾਇਟੀ ਨਡਾਲਾ ਵੱਲੋਂ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ ਨਿਮਰਤਾਪੂਰਵਕ ਨਿਭਾਈ ਗਈ। ਸਮਾਗਮ ਦੌਰਾਨ ਸੁਸਾਇਟੀ ਵੱਲੋਂ ਸਹਿਯੋਗੀ ਸੰਗਤਾਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿਚ ਪਲਵਿੰਦਰ ਸਿੰਘ ਘੋਤੜਾ, ਭੁਪਿੰਦਰ ਸਿੰਘ ਲੱਕੀ ਅਤੇ ਸ਼ੇਰਪਾਲ ਸਿੰਘ ਟਿੰਕੂ ਸੱਪਲ ਨੇ ਸਾਰੇ ਸਹਿਯੋਗਕਰਤਿਆਂ ਦਾ ਧੰਨਵਾਦ ਕਰਦਿਆਂ ਨਾਮ ਜਪਨ ਰਾਹੀਂ ਜੀਵਨ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਪਾਵਨ ਸਮਾਗਮ ਵਿਚ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਨਡਾਲਾ, ਬਾਬਾ ਮੱਖਣ ਸ਼ਾਹ ਸੁਸਾਇਟੀ ਨਡਾਲਾ ਦੇ ਪ੍ਰਧਾਨ ਪਲਵਿੰਦਰ ਸਿੰਘ, ਪਰਮਜੀਤ ਸਿੰਘ ਰਾਜੂ, ਮੈਨੇਜਰ ਕੰਵਲਜੀਤ ਸਿੰਘ ਖੱਸਣ, ਭਾਈ ਹਰਭਜਨ ਸਿੰਘ, ਜਸਪਾਲ ਸਿੰਘ ਯੂਕੇ, ਗੁਰਸੇਵਕ ਸਿੰਘ, ਜੋਗਾ ਸਿੰਘ ਢਿੱਲੋਂ, ਗੁਰਨਾਮ ਸਿੰਘ ਸਲੈਚ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਕੈਪਸਨ : 18ਕੇਪੀਟੀ24