ਵਾਹਿਗੁਰੂ ਅਕੈਡਮੀ ਵੱਲੋਂ ਮੇਗਾ ਵੀਜ਼ਾ ਸੈਮੀਨਾਰ 27 ਨੂੰ ਸੁਲਤਾਨਪੁਰ ਲੋਧੀ ’ਚ
ਵਾਹਿਗੁਰੂ ਅਕੈਡਮੀ ਵਲੋ 'ਮੇਗਾ ਵੀਜ਼ਾ ਸੈਮੀਨਾਰ" 27 ਜਨਵਰੀ ਨੂੰ ਸੁਲਤਾਨਪੁਰ ਲੋਧੀ ’ਚ, ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਸੁਨਹਿਰਾ ਮੌਕਾ
Publish Date: Thu, 22 Jan 2026 09:01 PM (IST)
Updated Date: Thu, 22 Jan 2026 09:03 PM (IST)
ਸੁਲਤਾਨਪੁਰ ਲੋਧੀ : ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ੁਸ਼ਖਬਰੀ ਹੈ। ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਮਿਤੀ 27 ਜਨਵਰੀ 2026 ਦਿਨ ਮੰਗਲਵਾਰ ਨੂੰ ਇਕ ਮੇਗਾ ਵੀਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਹਿਕ ਚੋਪੜਾ ਮੈਨੇਜਰ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੈਮੀਨਾਰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚਲੇਗਾ। ਸੈਮੀਨਾਰ ਦੌਰਾਨ ਸਟੱਡੀ ਵੀਜ਼ਾ, ਸਪਾਊਸ ਵੀਜ਼ਾ ਅਤੇ ਟੂਰਿਸਟ ਵੀਜ਼ਾ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉਮੀਦਵਾਰਾਂ ਨੂੰ ਯੂਕੇ, ਕੈਨੇਡਾ, ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਲਈ ਵੀਜ਼ਾ ਪ੍ਰਕਿਰਿਆ, ਦਸਤਾਵੇਜ਼ਾਂ ਤੇ ਮੌਕਿਆਂ ਬਾਰੇ ਮਾਹਿਰਾਂ ਵੱਲੋਂ ਮਾਰਗਦਰਸ਼ਨ ਦਿੱਤਾ ਜਾਵੇਗਾ।
ਮਹਿਕ ਚੋਪੜਾ ਨੇ ਕਿਹਾ ਕਿ ਸੈਮੀਨਾਰ ਦਾ ਮਕਸਦ ਨੌਜਵਾਨਾਂ ਨੂੰ ਸਹੀ ਜਾਣਕਾਰੀ ਦੇ ਕੇ ਗਲਤ ਏਜੰਟਾਂ ਤੋਂ ਬਚਾਉਣਾ ਤੇ ਵਿਦੇਸ਼ੀ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨਾ ਹੈ। ਇਹ ਮੇਗਾ ਵੀਜ਼ਾ ਸੈਮੀਨਾਰ ਬੱਸ ਸਟੈਂਡ ਦੇ ਸਾਹਮਣੇ, ਆਈਸੀਆਈਸੀਆਈ ਬੈਂਕ ਦੇ ਬੇਸਮੈਂਟ, ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵਿਚ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 98759-68153 ’ਤੇ ਸੰਪਰਕ ਕੀਤਾ ਜਾ ਸਕਦਾ ਹੈ।