ਵਧਵਾ ਕੰਪਲੈਕਸ ਤੋਂ ਸਾਮਾਨ ਚੋਰੀ ਕਰਨ ਵਾਲੇ 8 ਨਾਮਜ਼ਦ
ਜਾਸੰ, ਕਪੂਰਥਲਾ : ਥਾਣਾ
Publish Date: Sat, 20 Dec 2025 11:53 PM (IST)
Updated Date: Sat, 20 Dec 2025 11:55 PM (IST)

ਜਾਸੰ, ਕਪੂਰਥਲਾ : ਥਾਣਾ ਸਿਟੀ ਪੁਲਿਸ ਨੇ ਸਦਰ ਬਾਜ਼ਾਰ ਮੁਹੱਲਾ ਕਾਹਨਪੁਰਾ ’ਚ ਵਧਵਾ ਕੰਪਲੈਕਸ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ ’ਚ 8 ਲੋਕਾਂ ਵਿਰੁੱਧ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੰਜੀਵ ਕੁਮਾਰ ਵਾਸੀ ਮੁਹੱਬਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਰਮਨ ਵਧਵਾ ਵਾਸੀ ਮੋਤੀ ਬਾਗ ਕਪੂਰਥਲਾ ਦੀ ਜਾਇਦਾਦ ਜੋ ਕਿ ਸਦਰ ਬਾਜ਼ਾਰ ਮੁਹੱਲਾ ਕਾਹਨਪੁਰ ਕਪੂਰਥਲਾ ’ਚ ਹੈ, ਦੀ ਰਖਵਾਲੀ ਲਈ ਉਸ ਨੂੰ ਨੌਕਰੀ ’ਤੇ ਰੱਖਿਆ ਹੋਇਆ ਹੈ। ਉਹ ਰਾਤ ਨੂੰ ਰਮਨ ਵਧਵਾ ਦੇ ਕੰਪੈਲਕਸ ’ਚ ਹੀ ਸੌਂਦਾ ਹੈ। 16/ 17 ਦਸੰਬਰ ਦੀ ਅੱਧੀ ਰਾਤ ਨੂੰ ਲਗਪਗ ਸਾਢੇ 12 ਤੋਂ 1 ਵਜੇ ਦੇ ਵਿਚਾਲੇ ਉਹ ਕੰਪਲੈਕਸ ’ਚ ਮੌਜੂਦ ਸੀ। ਉਸ ਸਮੇਂ ਗੇਟ ਤੋੜਨ ਦੀ ਆਵਾਜ਼ ਸੁਣਾਈ ਦਿੱਤੀ। ਜਦ ਮੈਂ ਦੇਖਿਆ ਤਾਂ ਨਰਿੰਦਰ ਪਾਲ ਸਿੰਘ, ਉਸ ਦਾ ਬੇਟਾ ਹਰਪ੍ਰੀਤ ਸਿੰਘ, ਸਿਮਰਨ ਵਾਲੀਆ, ਵਿਜੇ ਕੁਮਾਰ, ਉਸ ਦੀ ਪਤਨੀ ਕਮਲਜੀਤ ਕੌਰ ਆਪਣੇ 2-3 ਅਣਪਛਾਤੇ ਸਾਥੀਆਂ ਨਾਲ ਅੰਦਰ ਆਏ। ਉਨ੍ਹਾਂ ਦੇ ਹੱਥਾਂ ’ਚ ਲੋਹੇ ਦੀ ਰਾਡ ਤੇ ਸੱਬਲ ਸਨ। ਉਕਤ ਲੋਕਾਂ ਨੇ ਨਵੇਂ ਲਗਾਏ ਲੋਹੇ ਦੇ ਗੇਟ ਤੇ ਉਸ ਦੇ ਤਾਲੇ ਤੋੜ ਦਿੱਤੇ। ਜਦ ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਾਲਾਂ ਕੱਢਣ ਲੱਗੇ। ਇਸ ਦੌਰਾਨ ਹਰਪ੍ਰੀਤ ਸਿੰਘ ਨੇ ਮੇਰੇ ’ਤੇ ਹਮਲਾ ਕੀਤਾ ਪਰ ਮੈਂ ਆਪਣੀ ਜਾਨ ਬਚਾ ਲਈ। ਇਨ੍ਹਾਂ ਲੋਕਾਂ ਨੇ ਸੀਮੈਂਟ ਦੀਆਂ ਕਈ ਬੋਰੀਆਂ, ਲੋਹੇ ਦਾ ਸਰੀਆ, ਐਂਗਲ ਤੇ ਹੋਰ ਸਾਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ।