ਕਾਲਾ ਸੰਘਿਆ ਇਲਾਕੇ ਵਿਚ 45.89 ਫੀਸਦੀ ਪੋਲਿੰਗ
ਕਾਲ਼ਾ ਸੰਘਿਆਂ ਸਮੇਤ ਇਲਾਕੇ ਵਿਚ ਵੋਟਾਂ ਅਮਨ ਸ਼ਾਂਤੀ ਨਾਲ਼ ਨੇਪਰੇ ਚੜ੍ਹੀਆਂ, 45.89 ਫੀਸਦੀ ਹੋਈ ਪੋਲਿੰਗ
Publish Date: Sun, 14 Dec 2025 07:19 PM (IST)
Updated Date: Sun, 14 Dec 2025 07:21 PM (IST)

--ਉਮੀਦਵਾਰ ਔਰਤਾਂ ਹੋਣ ਦੇ ਬਾਵਜੂਦ ਔਰਤ ਵੋਟਰਾਂ ਦੀ ਦਿਲਚਸਪੀ ਘੱਟ ਰਹੀ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਕਾਲਾ ਸੰਘਿਆ ਸਮੇਤ ਨੇੜਲੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅਮਨ ਸ਼ਾਂਤੀ ਨਾਲ਼ ਨੇਪਰੇ ਚੜ੍ਹੀਆਂ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਪੋਟਰਾਂ ਵੱਲੋਂ ਕੀਤੇ ਸਿਰਤੋੜ ਯਤਨਾਂ ਤੋਂ ਬਾਅਦ ਵੀ ਚੋਣਾਂ ਵਿਚ ਆਮ ਲੋਕਾਂ ਤੇ ਬੀਬੀਆਂ ਦੀ ਦਿਲਚਸਪੀ ਘੱਟ ਵੇਖਣ ਨੂੰ ਮਿਲੀ ਅਤੇ ਤਕਰੀਬਨ ਸਾਰੇ ਹੀ ਪੋਲਿੰਗ ਸਟੇਸ਼ਨਾਂ ’ਤੇ ਸਵੇਰ ਤੋਂ ਸ਼ਾਮ ਤੱਕ ਬਹੁਤੀ ਗਹਿਮਾ-ਗਹਿਮੀ ਵੇਖਣ ਨੂੰ ਨਹੀਂ ਮਿਲੀ। ਦੱਸਣਯੋਗ ਹੈ ਕਿ ਇਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਉਮੀਦਵਾਰ ਔਰਤਾਂ ਹੋਣ ਦੇ ਬਾਵਜੂਦ ਵੀ ਔਰਤ ਵੋਟਰਾਂ ਨੇ ਮਰਦਾਂ ਦੇ ਮੁਕਾਬਲੇ ਵੋਟਾਂ ਪਾਉਣ ਵਿਚ ਕਾਫ਼ੀ ਘੱਟ ਦਿਲਚਸਪੀ ਵਿਖਾਈ। ਪੱਤਰਕਾਰਾਂ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਜਾ ਕੇ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਆਲਮਗੀਰ ਦੇ ਸਰਕਾਰੀ ਹਾਈ ਸਕੂਲ ਲੜਕੀਆਂ ਵਿਖੇ ਲੱਗੇ ਕੁੱਲ 4 ਬੂਥ ਜਿਨ੍ਹਾਂ ਵਿਚ ਬੂਥ ਨੰਬਰ 82 ਵਿਚ ਕੁੱਲ 761 ਵੋਟਾਂ ਸਨ, ਵਿਚ 400 ਵੋਟਾਂ ਪੋਲ ਹੋਈਆਂ, ਬੂਥ ਨੰਬਰ 83 ਵਿਚ ਕੁੱਲ 1033 ਵੋਟਾਂ ਵਿਚੋਂ 448 ਪੋਲ ਹੋਈਆਂ, ਬੂਥ ਨੰਬਰ 84 ਦੀਆਂ ਕੁੱਲ 941 ਵੋਟਾਂ ਵਿਚੋਂ 436 ਵੋਟਾਂ ਪੋਲ ਹੋਈਆਂ, ਬੂਥ ਨੰਬਰ 85 ਦੀਆਂ ਕੁੱਲ 1024 ਵੋਟਾਂ ਵਿਚੋਂ 469 ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਕਾਲਾ ਸੰਘਿਆ ਦੇ ਬਾਬਾ ਠਾਕੁਰ ਸਿੰਘ ਐਲੀਮੈਂਟਰੀ ਸਕੂਲ ਵਿਚ ਲੱਗੇ 2 ਬੂਥ ਜਿਨ੍ਹਾਂ ਵਿਚ 89 ’ਚ ਕੁੱਲ 1006 ਵੋਟਾਂ ਵਿਚੋਂ 500 ਵੋਟਾਂ ਪੋਲ ਹੋਈਆਂ ਜਦਕਿ ਬੂਥ ਨੰਬਰ 90 ਦੀਆਂ ਕੁੱਲ 779 ਵੋਟਾਂ ਵਿਚੋਂ 337 ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਨੇੜਲੇ ਪਿੰਡ ਸੰਧੂ ਚੱਠਾ, ਬਨਵਾਲੀਪੁਰ, ਸੁੰਨੜਵਾਲ ਆਦਿ ਵਿਚ ਲੱਗੇ ਬੂਥਾਂ ਜਿਨ੍ਹਾਂ ਵਿਚ ਬੂਥ ਨੰਬਰ 86 ਵਿਚ ਕੁੱਲ 722 ਵਿਚੋਂ 311 ਵੋਟਾਂ ਪੋਲ ਹੋਈਆਂ, ਬੂਥ ਨੰਬਰ 87 ਕੁੱਲ 513 ’ਚੋਂ 248 ਵੋਟਾਂ ਪੋਲ ਹੋਈਆਂ, ਬੂਥ ਨੰਬਰ 88 ਦੀਆਂ ਕੁੱਲ 497 ’ਚੋਂ 263 ਵੋਟਾਂ ਪੋਲ ਹੋਈਆਂ, ਬੂਥ ਨੰਬਰ 91 ਦੀਆਂ 237 ਵਿਚੋਂ 113 ਪੋਲ ਹੋਈਆਂ, ਬੂਥ ਨੰਬਰ 92 ਦੀਆਂ ਕੁੱਲ 289 ਵਿਚੋਂ 150 ਵੋਟਾਂ ਪੋਲ ਹੋਈਆਂ, ਬੂਥ ਨੰਬਰ 93 ਵਿਚ ਕੁੱਲ 547 ’ਚੋਂ 224 ਵੋਟਾਂ ਪੋਲ ਹੋਈਆਂ, ਬੂਥ ਨੰਬਰ 94 ਦੀਆਂ ਕੁੱਲ 345 ਵਿਚੋਂ 148 ਵੋਟਾਂ, ਬੂਥ ਨੰਬਰ 95 ਵਿਚ ਕੁੱਲ 1011 ਵੋਟਾਂ ਵਿਚੋਂ 460 ਵੋਟਾਂ ਪੋਲ ਹੋਈਆਂ। ਕਸਬਾ ਕਾਲਾ ਸੰਘਿਆ ਅਤੇ ਇਲਾਕੇ ਵਿਚ ਸਥਿਤ ਉਕਤ ਬੂਥਾਂ ’ਤੇ ਕੁਲ 45.89 ਫੀਸਦੀ ਵੋਟ ਪੋਲਿੰਗ ਹੋਈ। ਪੁਲਿਸ ਪ੍ਰਸ਼ਾਸਨ ਅਤੇ ਵੋਟਿੰਗ ਸਟਾਫ਼ ਵੱਲੋਂ ਇਲਾਕੇ ਵਿਚ ਵੋਟਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ।