ਧੁੰਦ ’ਚ ਵਾਹਨ ਚਲਾਉਂਦੇ ਸਮੇ ਵਰਤੋ ਸਾਵਧਾਨੀ : ਸ਼ਰਨਜੀਤ ਸਿੰਘ
ਧੰੁਦ ਵਿਚ ਵਾਹਨ ਚਲਾਉਂਦੇ ਸਮੇ ਵਰਤੋ ਸਾਵਧਾਨੀ,ਸ਼ਰਨਜੀਤ ਸਿੰਘ
Publish Date: Sun, 18 Jan 2026 08:07 PM (IST)
Updated Date: Sun, 18 Jan 2026 08:10 PM (IST)

ਫਗਵਾੜਾ : ਸਰਦ ਰੁੱਤ ਆਪਣੇ ਜੋਬਨ ’ਤੇ ਚੱਲ ਰਹੀ ਹੈ। ਲੋਹੜੀ ਅਤੇ ਬਸੰਤ ’ਤੇ ਨਜਦੀਕ ਸਰਦੀ ਖਤਮ ਹੋਣ ਲੱਗਦੀ ਹੈ ਪਰ ਹਾਲੇ ਅਜਿਹਾ ਹੁੰਦਾ ਜਾਪਦਾ ਨਹੀ। ਸਵੇਰੇ ਤੇ ਸ਼ਾਮ ਢਲਦੇ ਸਾਰ ਸੰਘਣੀ ਧੁੰਦ ਆਸਮਾਨ ਵਿਚ ਛਾ ਜਾਂਦੀ ਹੈ। ਪੂਰਾ ਆਸਮਾਨ ਧੁੰਦ ਦੀ ਚਪੇਟ ਵਿਚ ਆ ਜਾਂਦਾ ਹੈ। ਅਜਿਹੇ ਵਿਚ ਦੋਪਹੀਆ, ਚਾਰਪਹੀਆ ਵਾਹਨ ਚਾਲਕਾਂ ਨੂੰ ਆਪਣੀ ਰਫਤਾਰ ਨੂੰ ਘੱਟ ਰੱਖਣਾ ਚਾਹੀਦਾ ਹੈ ਤਾਂ ਜੋ ਸੜਕੀ ਹਾਦਸਿਆਂ ਤੋਂ ਆਪ ਵੀ ਬਚਿਆ ਜਾ ਸਕੇ ਅਤੇ ਹੋਰਾਂ ਨੂੰ ਵੀ ਬਚਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਆਪਣੇ ਸਮੇਂ ’ਤੇ ਸਮਾਨ ਲੈ ਕੇ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਣਾ ਪੈਂਦਾ ਹੈ, ਜਿਸ ਕਾਰਨ ਉਹ ਆਪਣੀ ਸਪੀਡ ਨੂੰ ਘੱਟ ਨਹੀਂ ਕਰਦੇ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਦ ਮੌਸਮ ਵਿਚ ਦੁਰਘਟਨਾਵਾਂ ਤੋਂ ਬਚਣ ਲਈ ਵਾਹਨਾਂ ਦੀ ਰਫਤਾਰ ਨੂੰ ਘੱਟ ਕਰੋ ਤਾਂ ਜੋ ਆਪ ਵੀ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਹੋਰਾਂ ਨੂੰ ਵੀ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵੱਡੀਆਂ ਗੱਡੀਆਂ ਤੇ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਚਮਕ ਤੋਂ ਪਿੱਛੇ ਆਉਂਦੇ ਵਾਹਨ ਚਾਲਕ ਗੱਡੀ ਦੀ ਆਸਾਨੀ ਨਾਲ ਪਰਖ ਕਰ ਸਕਣ। ਉਨ੍ਹਾਂ ਸਮੂਹ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਸੰਘਣੀਆਂ ਧੁੰਦਾਂ ਪੈ ਰਹੀਆਂ ਹਨ, ਗੱਡੀਆਂ ਦੀ ਰਫਤਾਰ ਹੌਲੀ ਹੀ ਰੱਖੋ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ 18 ਸਾਲ ਤੋਂ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਧੁੰਦ ਵਾਲੇ ਦਿਨਾਂ ਵਿਚ ਦਿੱਖ ਘੱਟ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਤੁਹਾਡੀ ਥੋੜ੍ਹੀ ਜਿਹੀ ਸਾਵਧਾਨੀ ਕਿਸੇ ਦੀ ਕੀਮਤੀ ਜ਼ਿੰਦਗੀ ਬਚਾ ਸਕਦੀ ਹੈ। ਸਭ ਵਾਹਨ ਚਾਲਕਾਂ ਨੂੰ ਉਨ੍ਹਾਂ ਨੇ ਨਿਮਰ ਅਪੀਲ ਕੀਤੀ ਕਿ ਆਪਣੀ ਅਤੇ ਹੋਰਾਂ ਦੀ ਜਾਨ ਦੀ ਸੁਰੱਖਿਆ ਲਈ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨ।
ਵਾਹਨ ਹੌਲੀ ਚਲਾਓ ਤੇ ਸਪੀਡ ਸੀਮਾ ਦੀ ਪਾਬੰਦੀ ਕਰੋ
ਫਾਗ ਲਾਈਟਾਂ/ਲੋਅ ਬੀਮ ਹੈੱਡਲਾਈਟਾਂ ਵਰਤੋਂ
ਅੱਗੇ ਵਾਲੇ ਵਾਹਨ ਤੋਂ ਯੋਗ ਦੂਰੀ ਬਣਾਈ ਰੱਖੋ
ਮੋਬਾਈਲ ਫ਼ੋਨ ਦੀ ਵਰਤੋਂ ਤੋਂ ਬਚੋ
ਬਿਨਾਂ ਲੋੜ ਦੇ ਅਚਾਨਕ ਬਰੇਕ ਨਾ ਲਗਾਓ
ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਤੇ ਦੋ ਪਹੀਆ ਵਾਹਨਾਂ ਦਾ ਖ਼ਾਸ ਧਿਆਨ ਰੱਖੋ
ਸੜਕ ਕਿਨਾਰੇ ਖੜ੍ਹੇ ਵਾਹਨ ਉੱਤੇ ਇੰਡਿਕੇਟਰ ਜਾਂ ਪਾਰਕਿੰਗ ਲਾਈਟਾਂ ਚਾਲੂ ਰੱਖੋ।