ਪਿੰਡ ਭੁੱਲਾਰਾਈ ’ਚ ਦੋ ਧਿਰਾਂ ਭਿੜੀਆਂ, ਤਿੰਨ ਜ਼ਖ਼ਮੀ
ਪਿੰਡ ਭੁੱਲਰਾਈ ਚ ਦੋ ਧਿਰਾਂ ਹੋਈਆਂ ਆਮੋ ਸਾਹਮਣੇ
Publish Date: Mon, 17 Nov 2025 08:26 PM (IST)
Updated Date: Mon, 17 Nov 2025 08:28 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਭੁੱਲਾਰਾਈ ਵਿਖੇ ਗੁਜਰਾਂ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਦੋਵਾਂ ਧਿਰਾਂ ਦੇ ਲਗਭਗ ਤਿੰਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਭੁੱਲਾਰਾਈ ਦੇ ਸੀਨੀਅਰ ਕਾਂਗਰਸੀ ਆਗੂ ਗੁਰਦਿਆਲ ਸਿੰਘ ਭੁੱਲਾਰਾਈ ਨੇ ਦੱਸਿਆ ਕਿ ਉਸ ਨੇ ਆਪਣੀ ਨਿੱਜੀ ਜ਼ਮੀਨ ’ਤੇ ਗੁੱਜਰ ਰੱਖੇ ਹੋਏ ਸਨ, ਜਿਨ੍ਹਾਂ ਦਾ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਨੇ ਇਕੱਠੇ ਹੋ ਕੇ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਉਸ ਤੇ ਹੋਰ ਸਾਥੀਆਂ ਦੇ ਸੱਟਾਂ ਮਾਰੀਆਂ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਉਥੇ ਹੀ ਦੂਜੀ ਧਿਰ ਦੇ ਅਸ਼ਵਨੀ ਕੁਮਾਰ, ਗਗਨਪ੍ਰੀਤ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਣਕਾਰੀ ਲੈਣ ਲਈ ਮੌਕੇ ’ਤੇ ਪੁੱਜੇ ਤਾਂ ਇਕ ਧਿਰ ਦੇ ਆਗੂਆਂ ਨੇ ਉਨ੍ਹਾਂ ਨਾਲ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਮਾਮਲਾ ਸਾਰਾ ਪਿੰਡ ਵਿਚ ਰੱਖੇ ਹੋਏ ਗੁੱਜਰਾਂ ਕਾਰਨ ਵਧਿਆ ਹੈ। ਉਹ ਸਿਰਫ ਮੌਕੇ ’ਤੇ ਗੱਲਬਾਤ ਹੀ ਕਰ ਰਹੇ ਸਨ ਤੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੁੱਲਾਰਾਈ ਵਿਖੇ ਦੋ ਧਿਰਾਂ ਆਪਸ ਵਿਚ ਆਹਮੋ ਸਾਹਮਣੇ ਹੋ ਗਈਆਂ ਹਨ ਅਤੇ ਦੋਵਾਂ ਦੇ ਲਗਭਗ ਤਿੰਨ ਦੇ ਕਰੀਬ ਲੋਕਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਜਾਣਕਾਰੀ ਇਕੱਤਰ ਕਰਨ ’ਤੇ ਪਤਾ ਲੱਗਾ ਕਿ ਇਹ ਲੜਾਈ ਝਗੜਾ ਪਿੰਡ ਵਿਚ ਰੱਖੇ ਹੋਏ ਗੁੱਜਰਾਂ ਦੇ ਕਾਰਨ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਪਸ਼ਨ-17ਪੀਐਚਜੀ10 ਤੋਂ 17 ਪੀਐਚਜੀ13