ਮਾਮੂਲੀ ਗੱਲ ’ਤੇ ਦੋ ਭਰਾਵਾਂ ’ਤੇ ਹਮਲਾ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Sun, 23 Nov 2025 09:31 PM (IST)
Updated Date: Sun, 23 Nov 2025 09:34 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਸ਼ਾਲੀਮਾਰ ਐਵੇਨਿਊ ਕਪੂਰਥਲਾ ’ਚ ਐਤਵਾਰ ਸਵੇਰੇ ਛੋਟੀ ਜਿਹੀ ਗੱਲ ’ਤੇ ਤਣਾਅ ਇੰਨਾ ਜ਼ਿਆਦਾ ਵਧ ਗਿਆ ਕਿ ਕੁਝ ਨੌਜਵਾਨਾਂ ਨੇ ਦੋ ਸਕੇ ਭਰਾਵਾਂ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੂੰ ਐੱਮਐੱਲਆਰ ਭੇਜ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖ਼ਮੀਆਂ ਦੀ ਪਛਾਣ 16 ਸਾਲਾ ਸੋਹੇਲ ਪੁਰੀ ਤੇ 15 ਸਾਲਾ ਨਵੀ ਪੁੱਤਰ ਜਤਿੰਦਰ ਕੁਮਾਰ, ਵਾਸੀ ਸ਼ਾਲੀਮਾਰ ਐਵੇਨਿਊ ਦੇ ਰੂਪ ’ਚ ਹੋਈ ਹੈ। ਸੋਹੇਲ ਦੇ ਅਨੁਸਾਰ ਉਹ ਆਪਣੇ ਛੋਟੇ ਭਰਾ ਤੇ ਸਾਥੀ ਨਾਲ ਦੁਕਾਨ ’ਤੇ ਸਮਾਨ ਲੈਣ ਗਿਆ ਸੀ। ਬਾਈਕ ਤੋਂ ਉਤਰਦੇ ਸਮੇਂ ਨੇੜੇ ਖੜ੍ਹੇ ਨੌਜਵਾਨਾਂ ’ਚੋਂ ਇਕ ਨੂੰ ਉਸ ਦਾ ਪੈਰ ਗਲਤੀ ਨਾਲ ਲੱਗ ਗਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਕ ਨੌਜਵਾਨ ਨੇ ਕੜੇ ਨਾਲ ਸੋਹੇਲ ਦੇ ਸਿਰ ’ਤੇ ਹਮਲਾ ਕੀਤਾ ਜਦਕਿ ਨਵੀ ਦੇ ਬਚਾਅ ਕਰਨ ’ਤੇ ਉਸ ਨੂੰ ਵੀ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਰੌਲਾ ਸੁਣ ਕੇ ਜਦ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋਏ ਤਾਂ ਹਮਲਾਵਰ ਫਰਾਰ ਹੋ ਗਏ। ਥਾਣਾ ਸਿਟੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।