ਮੱਛੀ ਪਾਲਣ ਸਬੰਧੀ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ ਕੈਂਪ 2 ਤੋਂ
ਮੱਛੀ ਪਾਲਣ ਦੇ ਕਿੱਤੇ ਸਬੰਧੀ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ ਕੈਂਪ 2 ਦਸੰਬਰ ਤੋਂ
Publish Date: Wed, 26 Nov 2025 07:16 PM (IST)
Updated Date: Wed, 26 Nov 2025 07:17 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮੱਛੀ ਪਾਲਣ ਵਿਭਾਗ ਕਪੂਰਥਲਾ ਵੱਲੋਂ ਮੱਛੀ ਕਾਸ਼ਤਕਾਰਾਂ, ਮੱਛੀ ਵਿਕਰੇਤਾਵਾਂ ਅਤੇ ਹੋਰ ਸਿਖਿਆਰਥੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਨੂੰ ਅਪਨਾਉਣ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ‘ਤੇ ਲਗਾਏ ਜਾਂਦੇ ਵਿਸ਼ੇਸ਼ ਕੈਂਪ ਦੀ ਲੜੀ ਤਹਿਤ ਦਸੰਬਰ 2025 ਵਿਚ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ 2 ਦਸੰਬਰ 2025 ਤੋਂ 4 ਦਸੰਬਰ 2025 ਤੱਕ ਸਰਕਾਰੀ ਮੱਛੀ ਪੂੰਗ ਫਾਰਮ ਕਾਂਜਲੀ ਰੋਡ ਕਪੂਰਥਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਮੱਛੀ ਕਾਸ਼ਤਕਾਰ, ਚਾਹਵਾਨ ਸਿਖਿਆਰਥੀ ਜੋ ਮੱਛੀ ਪਾਲਣ ਦਾ ਕੰਮ ਕਰ ਰਹੇ ਹਨ ਜਾਂ ਜਿਨ੍ਹਾਂ ਵਿਅਕਤੀਆਂ ਨੇ ਪਹਿਲੀ ਵਾਰ ਮੱਛੀ ਪਾਲਣ ਦਾ ਕੰਮ ਜਾਂ ਮੱਛੀ ਵੇਚਣ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਵੀ ਇਸ ਕੈਂਪ ਵਿਚ ਭਾਗ ਲੈ ਸਕਦੇ ਹਨ। ਇਸ ਕੈਂਪ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਾਣ-ਭੱਤਾ ਦਿੱਤਾ ਜਾਵੇਗਾ। ਟ੍ਰੇਨਿੰਗ ਲੈਣ ਆਏ ਸਿਖਿਆਰਥੀਆ ਨੂੰ ਇਕ ਦਿਨ ਦੀ ਫੀਲਡ ਵਿਜ਼ਿਟ ਵੀ ਕਰਵਾਈ ਜਾਵੇਗੀ, ਜਿਸ ਵਿਚ ਪਹਿਲਾਂ ਤੋਂ ਮੱਛੀ ਦਾ ਕੰਮ ਕਰ ਰਹੇ ਕਿਸਾਨਾਂ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਮੱਛੀ ਪਾਲਣ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਕੈਂਪ ਕੇਵਲ 50 ਸਿਖਿਆਰਥੀਆਂ ਲਈ ਹੈ, ਸੋ ਜਿਹੜੇ ਵਿਅਕਤੀ ਇਨ੍ਹਾਂ ਸਾਰੀਆਂ ਸਕੀਮਾਂ ਅਤੇ ਟ੍ਰੇਨਿੰਗ ਕੈਂਪ ਦਾ ਲਾਭ ਉਠਾਉਣਾ ਚਾਉਂਦੇ ਹਨ, ਉਹ ਕਿਰਪਾ ਕਰਕੇ 2 ਦਸੰਬਰ 2025 ਤੋਂ ਪਹਿਲਾਂ ਵਿਭਾਗ ਦੇ ਸੀਨੀਅਰ ਮੱਛੀ ਪਾਲਣ ਅਫਸਰ ਬਲਵਿੰਦਰ ਸਿੰਘ ਦੇ ਫੋਨ ਨੰ. 8360350471 ‘ਤੇ ਸੰਪਰਕ ਕਰਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਅਤੇ ਪੰਜਾਬ ਸਰਕਾਰ ਦੀਆਂ ਮੱਛੀ ਪਾਲਣ ਸਬੰਧੀ ਸਕੀਮ ਦੀ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।