ਨਾਬਾਲਗ ਨਾਲ ਕੁੱਟਮਾਰ ਕਰਨ ਵਾਲੇ ਤਿੰਨ ਨਾਮਜ਼ਦ
ਨਬਾਲਗ ਨਾਲ ਕੁੱਟਮਾਰ ਕਰਨ ਅਤੇ ਲੁੱਟ ਖੋਹ ਕਰਨ ਵਾਲੇ ਤਿੰਨ ਨਾਮਜਦ
Publish Date: Wed, 26 Nov 2025 06:02 PM (IST)
Updated Date: Wed, 26 Nov 2025 06:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਨਾਬਾਲਗ ਨਾਲ ਕੁੱਟਮਾਰ ਕਰਕੇ ਮੋਬਾਈਲ ਅਤੇ ਮੋਟਰਸਾਈਕਲ ਖੋਹਣ ਵਾਲੇ ਤਿੰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮਨਿੰਦਰ ਰਾਏ ਪੁੱਤਰ ਰਣਦੀਪ ਰਾਏ ਵਾਸੀ ਭੁੱਲਾਰਾਈ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ਸਪਲੈਂਡਰ ’ਤੇ ਸਵਾਰ ਹੋ ਕੇ ਆਪਣੀ ਹਵੇਲੀ ਜਾ ਰਿਹਾ ਸੀ। ਜਦੋਂ ਉਹ ਸੁਸਾਇਟੀ ਬੈਂਕ ਕੋਲ ਪੁੱਜੇ ਤਾਂ ਅਕਾਲਗੜ੍ਹ ਸਾਈਡ ਤੋਂ ਇਕ ਪਲਸਰ ’ਤੇ ਤਿੰਨ ਨੌਜਵਾਨ ਆਏ ਤੇ ਉਸ ਪਾਸੋਂ ਐਪਲ ਦਾ ਮੋਬਾਈਲ ਫੋਨ ਖੋਹ ਲਿਆ ਤੇ ਦਾਤਰਾਂ ਨਾਲ ਉਸਦੀ ਕੁੱਟਮਾਰ ਕੀਤੀ। ਇਸ ਦੌਰਾਨ ਲੋਕ ਇਕੱਠੇ ਹੋ ਗਏ ਤੇ ਇਕ ਨੌਜਵਾਨ ਨੂੰ ਲੋਕਾਂ ਨੇ ਫੜ ਲਿਆ ਜਦਕਿ ਦੋ ਨੌਜਵਾਨ ਉਸਦਾ ਮੋਟਰਸਾਈਕਲ ਲੈ ਕੇ ਭੱਜ ਗਏ। ਕਾਬੂ ਨੌਜਵਾਨ ਨੇ ਆਪਣਾ ਨਾਮ ਜੈ ਸ਼ਰਮਾ ਪੁੱਤਰ ਪ੍ਰਕਾਸ਼ ਸ਼ਰਮਾ ਵਾਸੀ ਬਰਨ ਥਾਣਾ ਸਦਰ ਫਗਵਾੜਾ ਦੱਸਿਆ ਤੇ ਦੋ ਨਾਮਾਲੂਮ ਨੌਜਵਾਨਾਂ ਦੀ ਭਾਲ ਜਾਰੀ ਹੈ। ਥਾਣਾ ਸਦਰ ਦੇ ਐੱਸਐੱਚਓ ਕਿਰਪਾਲ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਏਐੱਸਆਈ ਬਿੰਦਰ ਕੁਮਾਰ ਵੱਲੋਂ ਤਿੰਨ ਮੁਲਜ਼ਮਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।