ਪਿੰਡ ਬਾਗਵਾਨਪੁਰ ’ਚ ਦੋ ਐੱਨਆਰਆਈਜ਼ ਦੇ ਘਰਾਂ ’ਚ ਚੋਰੀ
ਪਿੰਡ ਬਾਗਵਾਨਪੁਰ ਵਿੱਚ ਰਾਤ ਸਮੇਂ ਦੋ ਐਨ ਆਰ ਆਈਜ ਦੇ ਘਰਾਂ ਵਿੱਚ ਹੋਈਆਂ ਚੋਰੀ ਦੀਆਂ ਵਾਰਦਾਤਾਂ
Publish Date: Sat, 15 Nov 2025 09:54 PM (IST)
Updated Date: Sat, 15 Nov 2025 09:56 PM (IST)

--80,000 ਰੁਪਏ ਨਕਦ ਤੇ ਇਕ ਆਈਫੋਨ ਚੋਰੀ --ਇਕ ਸੋਨੇ ਦਾ ਕੜਾ, ਤਿੰਨ ਛਾਪਾਂ ਤੇ ਚੇਨ ਲੈ ਕੇ ਫਰਾਰ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਸਬ ਡਿਵੀਜ਼ਨ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਬਾਗਵਾਨਪੁਰ ਵਿਚ ਚੋਰਾਂ ਵੱਲੋਂ ਰਾਤ ਸਮੇਂ ਵਿਦੇਸ਼ ਰਹਿੰਦੇ ਦੋ ਵਿਅਕਤੀਆਂ ਦੇ ਘਰਾਂ ਵਿਚ ਰਾਤ ਸਮੇਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਨਆਰਆਈਜ਼ ਸੁਖਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੇ ਭਰਾ ਮੈਂਬਰ ਪੰਚਾਇਤ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਇੰਗਲੈਂਡ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ ਤੇ ਰਾਤ ਸਮੇਂ ਉਸਦੀ ਕੋਠੀ ਵਿਚ ਚੋਰਾਂ ਵੱਲੋਂ ਵੜ ਕੇ ਭੰਨਤੋੜ ਕੀਤੀ ਗਈ ਤੇ ਘਰ ਵਿਚੋਂ ਪੰਜਾਹ ਹਜ਼ਾਰ ਰੁਪਏ ਨਕਦ, ਇਕ ਸੋਨੇ ਦਾ ਕੜਾ ਸਵਾ ਤੋਲੇ ਦਾ ਤੇ ਇਕ ਸੋਨੇ ਦੇ ਅੰਗੂਠੀ ਤੇ ਹੋਰ ਘਰੇਲੂ ਸਮਾਨ ਚੋਰੀ ਕਰਲਿਆ ਗਿਆ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਵਿਚ ਅਣਪਛਾਤਾ ਵਿਅਕਤੀ ਰਾਤ ਦੇ ਟਾਈਮ ਘਰ ਦੇ ਅੱਗੇ ਘੁੰਮਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਹੀ ਐੱਨਆਰਆਈ ਤਲਵਿੰਦਰ ਸਿੰਘ, ਜੋ ਅਮਰੀਕਾ ਵਿਚ ਰਹਿ ਰਿਹਾ ਹੈ ਤੇ ਘਰ ਵਿਚ ਉਸਦੀ ਪਤਨੀ ਸਰਬਜੀਤ ਕੌਰ ਆਪਣੇ ਬੱਚਿਆਂ ਸਮੇਤ ਰਹਿ ਰਹੀ ਹੈ ਦੇ ਘਰ ਚੋਰੀ ਹੋਈ। ਉਸ ਦੀ ਪਤਨੀ ਚੋਰੀ ਵਾਲੀ ਰਾਤ ਆਪਣੇ ਪੇਕੇ ਪਿੰਡ ਗਈ ਹੋਈ ਸੀ, ਜਦੋਂ ਘਰ ਵਾਪਸ ਆਏ ਤਾਂ ਘਰ ਵਿਚ ਭੰਨਤੋੜ ਹੋਈ ਪਈ ਸੀ। ਸਰਬਜੀਤ ਕੌਰ ਨੇ ਦੱਸਿਆ, ਕਿ ਘਰ ਵਿਚ ਪਿਆ ਇਕ ਆਈਫੋਨ, ਸੋਨੇ ਦੀ ਚੇਨ, ਦੋ ਸੋਨੇ ਦੀਆਂ ਛਾਪਾਂ, ਇਕ ਜੋੜਾ ਸੋਨੇ ਦੀਆਂ ਵਾਲੀਆਂ, ਕੰਨਾਂ ਦੇ ਟੋਪਸ ਤੇ ਤੀਹ ਹਜ਼ਾਰ ਰੁਪਏ ਨਕਦ ਤੇ ਹੋਰ ਘਰੇਲੂ ਸਮਾਨ ਕਮਰੇ ਦੀ ਖਿੜਕੀ ਤੋੜ ਕੇ ਚੋਰੀ ਕੀਤਾ ਗਿਆ। ਇਨ੍ਹਾਂ ਚੋਰੀਆਂ ਦੀਆਂ ਘਟਨਾਵਾਂ ਕਰਕੇ ਪਿੰਡ ਬਾਗਵਾਨਪੁਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੋਰੀ ਦੀਆਂ ਵਾਰਦਾਤਾਂ ਬਾਰੇ ਭੁਲੱਥ ਪੁਲਿਸ ਨੂੰ ਲਿਖਤੀ ਇਤਲਾਹ ਦੇ ਦਿੱਤੀ ਗਈ ਹੈ। ਕੈਪਸ਼ਨ : 15ਕੇਪੀਟੀ53, 54