ਡਡਵਿੰਡੀ ਦਾ ਗੁਰਭੇਜ ਸਿੰਘ ਬਣਿਆ ਸਕੂਲ ਦਾ ਮਾਣ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦਾ ਹੋਣਹਾਰ ਗੁਰਭੇਜ ਸਿੰਘ ਬਣਿਆ ਸਕੂਲ ਦਾ ਮਾਣ
Publish Date: Thu, 27 Nov 2025 05:16 PM (IST)
Updated Date: Thu, 27 Nov 2025 05:17 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦੀ ਪ੍ਰਿੰਸੀਪਲ ਸ੍ਰੀਮਤੀ ਆਸ਼ਾ ਰਾਣੀ ਦੀ ਸੂਝਵਾਨ ਅਗਵਾਈ ਹੇਠ ਅਤੇ ਅਧਿਆਪਕ ਵਰਗ ਦੀ ਮਿਹਨਤ ਰਾਹੀਂ ਇਥੇ ਦੇ ਵਿਦਿਆਰਥੀ ਹਰ ਖੇਤਰ ਵਿਚ ਚਮਕ ਰਹੇ ਹਨ। ਸਕੂਲ ਦੇ ਹੋਣਹਾਰ ਵਿਦਿਆਰਥੀ ਗੁਰਭੇਜ ਸਿੰਘ ਨੇ ਹਾਲ ਹੀ ਵਿਚ ਪ੍ਰਾਪਤ ਉਪਲਬਧੀਆਂ ਨਾਲ ਨਾ ਸਿਰਫ਼ ਆਪਣੇ ਸਕੂਲ ਦਾ ਸਿਰ ਉੱਚਾ ਕੀਤਾ ਹੈ, ਸਗੋਂ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਰਾਜ ਪੱਧਰੀ ਵਿਦਿਆਰਥੀ ਦਿਵਸ ਸਮਾਰੋਹ ਦੌਰਾਨ ਗੁਰਭੇਜ ਸਿੰਘ ਨੂੰ ਉਸ ਦੀ ਵਿਲੱਖਣ ਪ੍ਰਦਰਸ਼ਨਾਯੋਗ ਕਾਬਲੀਅਤ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਸਿੱਖਿਆ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਵੱਲੋਂ ਮਿਲਿਆ ਇਹ ਸਨਮਾਨ ਪੂਰੇ ਸਕੂਲ ਅਤੇ ਡਡਵਿੰਡੀ ਪਿੰਡ ਲਈ ਵੀ ਮਾਣ ਦਾ ਇਕ ਵਿਸ਼ੇਸ਼ ਮੌਕਾ ਬਣਿਆ ਹੋਇਆ ਹੈ। ਸਥਾਨਕ ਸਮੂਹ ਗ੍ਰਾਮ ਪੰਚਾਇਤ ਡਡਵਿੰਡੀ ਸਮੇਤ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੇ ਵੀ ਗੁਰਭੇਜ ਨੂੰ ਉਸ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ। ਇਸ ਮੌਕੇ ਰਣਜੀਤ ਕੌਰ, ਦਵਿੰਦਰ ਕੌਰ, ਬਲਦੇਵ ਸਿੰਘ, ਗੁਰਦਿਆਲ ਸਿੰਘ, ਮਨੋਜ ਕੁਮਾਰ, ਅਨੀਤਾ ਸ਼ਰਮਾ, ਹਰਵਿੰਦਰ ਸਿੰਘ, ਸੋਨੀਆ ਦੇਵੀ, ਨਵਨੀਤ ਕੌਰ, ਜਸਪ੍ਰੀਤ ਕੌਰ, ਪਰਮਿੰਦਰ ਕੌਰ, ਪਲਵਿੰਦਰ ਕੌਰ, ਅਮਨਦੀਪ ਕੌਰ, ਅਮਰਜੀਤ ਕੌਰ, ਰਾਜਿੰਦਰ ਕੌਰ, ਸੰਤ ਰਾਮ, ਸੱਤਪਾਲ, ਦਿਲਬਾਗ ਸਿੰਘ ਕੰਗ, ਮਨਦੀਪ ਕੁਮਾਰ, ਸ਼ੁਸ਼ੀਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਆਦਿ ਸਮੂਹ ਸਕੂਲ ਸਟਾਫ ਨੇ ਪ੍ਰਿੰ. ਆਸ਼ਾ ਰਾਣੀ ਅਤੇ ਵਿਦਿਆਰਥੀ ਗੁਰਭੇਜ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।