ਰੇਹੜੀ ਫੜ੍ਹੀ ਵਾਲਿਆਂ ਨੇ ਲੋਕ ਹਿੱਤ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਦੀ ਅਗਵਾਈ 'ਚ ਕੀਤੇ ਹੋਏ ਐਲਾਨ ਮੁਤਾਬਕ ਨਗਰ ਨਿਗਮ ਫ਼ਗਵਾੜਾ ਵਿਖੇ ਮੁੜੇ ਧਰਨਾ ਲਾ ਦਿੱਤਾ ਤੇ ਫ਼ਗਵਾੜਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੇਹੜੀ ਫੜ੍ਹੀ ਵਾਲਿਆਂ 'ਤੇ ਕੀਤੀ ਗਈ ਕਾਰਵਾਈ ਦੇ ਵਿਰੋਧ 'ਚ ਇਕ ਰੋਸ ਮਾਰਚ ਅਰਬਨ ਅਸਟੇਟ ਗੇਟ ਤੋਂ ਕੱਿਢਆ ਗਿਆ ਅਤੇ ਨਗਰ ਨਿਗਮ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ।

ਵਿਜੇ ਸੋਨੀ, ਫਗਵਾੜਾ : ਰੇਹੜੀ ਫੜ੍ਹੀ ਵਾਲਿਆਂ ਨੇ ਲੋਕ ਹਿੱਤ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਦੀ ਅਗਵਾਈ 'ਚ ਕੀਤੇ ਹੋਏ ਐਲਾਨ ਮੁਤਾਬਕ ਨਗਰ ਨਿਗਮ ਫ਼ਗਵਾੜਾ ਵਿਖੇ ਮੁੜੇ ਧਰਨਾ ਲਾ ਦਿੱਤਾ ਤੇ ਫ਼ਗਵਾੜਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੇਹੜੀ ਫੜ੍ਹੀ ਵਾਲਿਆਂ 'ਤੇ ਕੀਤੀ ਗਈ ਕਾਰਵਾਈ ਦੇ ਵਿਰੋਧ 'ਚ ਇਕ ਰੋਸ ਮਾਰਚ ਅਰਬਨ ਅਸਟੇਟ ਗੇਟ ਤੋਂ ਕੱਿਢਆ ਗਿਆ ਅਤੇ ਨਗਰ ਨਿਗਮ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਮੁਜ਼ਾਹਰਾਕਾਰੀਆਂ ਨੇ ਨਗਰ ਨਿਗਮ ਦਫ਼ਤਰ ਬਾਹਰ ਰੇਹੜੀਆਂ ਵੀ ਖੜ੍ਹੀਆਂ ਕੀਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਦੀ ਮੰਗ ਵੀ ਰੱਖੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਕਿਹਾ ਕਿ ਨਗਰ ਨਿਗਮ ਟੀਮ ਵਾਰ ਵਾਰ ਗਰੀਬਾਂ ਦੀਆਂ ਰੇਹੜੀਆਂ-ਖੋਖਿਆਂ ਦੀ ਭੰਨ ਤੋੜ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦਾ ਸਾਮਾਨ ਚੁੱਕ ਲਿਆਉਂਦੀ ਹੈ। ਇਸ ਦੇ ਵਿਰੋਧ 'ਚ ਉਹ ਪਹਿਲਾਂ ਵੀ ਦੋ ਵਾਰ ਨਗਰ ਨਿਗਮ ਕਮਿਸ਼ਨਰ ਸਾਹਿਬਾ ਨੂੰ ਮਿਲਣ ਵਾਸਤੇ ਆਏ ਸੀ ਪਰ ਕਮਿਸ਼ਨਰ ਸਾਹਿਬਾ ਨਹੀਂ ਮਿਲੇ ਅਤੇ ਉਹ ਅੱਜ ਐਲਾਨ ਕਰਕੇ ਆਏ ਸੀ ਕਿ ਜਦੋਂ ਤਕ ਕਮਿਸ਼ਨਰ ਸਾਹਿਬਾ ਨਹੀਂ ਮਿਲਦੇ ਅਤੇ ਉਨ੍ਹਾਂ ਗੱਲ ਨਹੀਂ ਸੁਣਦੇ, ਉਦੋਂ ਤਕ ਅੰਦੋਲਨ ਜਾਰੀ ਰਹੇਗਾ ਪਰ ਖੁਸ਼ੀ ਦੀ ਗੱਲ ਹੈ ਕਿ ਕਮਿਸ਼ਨਰ ਸਾਹਿਬਾ ਆਪਣੇ ਦਫਤਰ ਵਿਚ ਮੌਜੂਦ ਸਨ। ਧਰਨਾ ਲੱਗਣ ਤੋਂ ਕਰੀਬ ਅੱਧਾ ਘੰਟਾ ਬਾਅਦ ਜਰਨੈਲ ਨੰਗਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਮੀਟਿੰਗ ਕਮਿਸ਼ਨਰ ਸਾਹਿਬਾ ਨਾਲ ਹੋਈ।
ਮੀਟਿੰਗ ਤੋਂ ਬਾਅਦ ਨੰਗਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਬਹੁਤ ਵਧੀਆ ਰਹੀ ਅਤੇ ਕਮਿਸ਼ਨਰ ਸਾਹਿਬਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਗਰੀਬ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ ਅਤੇ ਜਦੋਂ ਵੀ ਕਿਸੇ ਨੂੰ ਕੋਈ ਮੁਸ਼ਕਲ ਹੋਵੇਗੀ, ਉਸ ਦੇ ਹੱਲ ਵਾਸਤੇ ਪਹਿਲਾਂ ਮੀਟਿੰਗ ਕੀਤੀ ਜਾਵੇਗੀ। ਨੰਗਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਗਰੀਬ ਨਾਲ ਕਦੇ ਵੀ ਧੱਕਾ ਹੋਇਆ ਤਾਂ ਉਹ ਹਿੱਕ ਡਾਅ ਕੇ ਲੜਾਈ ਲੜਨਗੇ।
ਇਸ ਮੌਕੇ ਲੋਕ ਹਿੱਤ ਸੰਘਰਸ਼ ਮੋਰਚਾ ਦੇ ਚੇਅਰਮੈਨ ਰਜਿੰਦਰ ਰਾਣਾ, ਕੋਰ ਕਮੇਟੀ ਮੈਂਬਰ ਰਾਮ ਸਿੰਘ ਬੋਲੀਨਾ, ਲਲਿਤ ਕੰਗਣੀਵਾਲ, ਡਾ. ਸੁਖਦੇਵ ਚੌਕੜੀਆ, ਜਤਿੰਦਰ ਮੋਹਨ, ਲਖਿੰਦਰ ਗੁਪਤਾ, ਰਾਜ ਕੁਮਾਰ, ਜੀਵਨ ਡੁਮੇਲੀ, ਡਾ. ਰਮੇਸ਼, ਅਨਿਲ ਸ਼ਰਮਾ, ਕੁਲਵਿੰਦਰ ਵਿਰਕ, ਪਵਨ ਕੁਮਾਰ, ਕਮਲ ਫੌਜੀ, ਸਿਰਾਜ਼ ਅਲੀ, ਗਿਆਨ ਆਬਾਦੀ, ਰਾਜੂ ਆਬਾਦੀ ,ਅਤੁਲ ਕੁਮਾਰ, ਸਨੀ ਕੁਮਾਰ ਅਤੇ ਹੋਰ ਸੈਂਕੜੇ ਵਰਕਰ ਅਤੇ ਰੇਹੜੀ ਫੜ੍ਹੀ ਵਾਲੇ ਹਾਜ਼ਰ ਸਨ।