ਮੁੱਖ ਟੀਚਾ ਸ਼ਹਿਰ ਦੇ ਹਰ ਵਾਰਡ ’ਚ 100% ਬੁਨਿਆਦੀ ਸਹੂਲਤਾਂ ਦੇਣਾ : ਰਾਣਾ ਗੁਰਜੀਤ ਸਿੰਘ
ਮੁੱਖ ਟੀਚਾ ਸ਼ਹਿਰ ਦੇ ਹਰ ਵਾਰਡ ’ਚ 100% ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ : ਰਾਣਾ ਗੁਰਜੀਤ ਸਿੰਘ
Publish Date: Fri, 09 Jan 2026 09:47 PM (IST)
Updated Date: Fri, 09 Jan 2026 09:51 PM (IST)

ਵਿਧਾਇਕ ਨੇ ਵਾਰਡ ਨੰਬਰ 1, 35, 37, 38 ਤੇ 47 ’ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਦੇ ਹਰ ਵਾਰਡ ਵਿਚ ਬੁਨਿਆਦੀ ਸਹੂਲਤਾਂ ਦੇਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਇਹ ਗੱਲ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੱਖ-ਵੱਖ ਵਾਰਡਾਂ ਵਿਚ 1.92 ਕਰੋੜ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਦੌਰਾਨ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਹੀ। ਵਿਧਾਇਕ ਰਾਣਾ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਰਾਣਾ ਗੁਰਜੀਤ ਸਿੰਘ ਨੇ ਵਾਰਡ ਨੰਬਰ 1 ਦੇ ਲਕਸ਼ਮੀ ਨਗਰ ਵਿਚ ਸੀਸੀ ਫਲੋਰਿੰਗ ਅਤੇ ਮਾਤਾ ਰੁਦਰਕਾਲੀ ਮੰਦਰ, ਸ਼ੇਖੂਪੁਰ, ਵਾਰਡ ਨੰਬਰ 35 ਦੇ ਪਿੱਛੇ ਵਾਲੀ ਗਲੀ ਵਿਚ ਆਰਐੱਮਸੀ ਕੰਮ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਵਾਰਡ ਨੰਬਰ 37 ਅਤੇ 38 ਦੀ ਗਲੀ ਨੰਬਰ 12 ਵਿਚ ਨਵੀਂ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਅਤੇ ਗਲੀ ਨੰਬਰ 3 ਵਿਚ ਪਾਣੀ ਸਪਲਾਈ ਦਾ ਕੰਮ ਸ਼ੁਰੂ ਕੀਤਾ ਗਿਆ। ਜਦੋਂ ਕਿ ਵਾਰਡ ਨੰਬਰ 47 ਦੇ ਮੁਹੱਲਾ ਉੱਚਾ ਧੋਰਾ ਵਿਚ ਆਰਐੱਮਸੀ ਫਲੋਰਿੰਗ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਕੌਂਸਲਰ ਨਰਿੰਦਰ ਸਿੰਘ ਮਨਸੂ, ਕੌਂਸਲਰ ਵੀਨਾ ਸਲਵਾਨ, ਗੁਰਸ਼ਰਨ ਕੌਰ, ਜਗਦੀਸ਼ ਸਿੰਘ ਜੱਗੀ, ਡਾ. ਪ੍ਰੇਮ ਅਟਵਾਲ, ਕੌਂਸਲਰ ਬਿਮਲਾ ਦੇਵੀ, ਕੌਂਸਲਰ ਕੇਹਰ ਸਿੰਘ, ਕੌਂਸਲਰ ਨਰਿੰਦਰ ਕੌਰ, ਕੌਂਸਲਰ ਸੰਦੀਪ ਸਿੰਘ, ਕਾਂਗਰਸੀ ਆਗੂ ਅਨਿਲ ਸ਼ੁਕਲਾ, ਕਰਨ ਕੁਮਾਰ, ਗੁਰਬਖਸ਼ ਸਿੰਘ, ਸੰਤੋਖ ਸਿੰਘ ਨੱਡਾ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।