ਪੁਰਾਤਨ ਚਰਚ ਦਾ ਮਸਲਾ ਕੌਮੀ ਘੱਟ-ਗਿਣਤੀ ਕਮਿਸ਼ਨ ਕੋਲ ਪੁੱਜਾ
ਪੁਰਾਤਨ ਚਰਚ ਕਪੂਰਥਲਾ ਦਾ ਮਸਲਾ ਕੌਮੀ ਘੱਟ ਗਿਣਤੀਆਂ ਕਮਿਸ਼ਨ ਕੋਲ ਪੁੱਜਾ
Publish Date: Mon, 24 Nov 2025 09:34 PM (IST)
Updated Date: Mon, 24 Nov 2025 09:34 PM (IST)

--ਘੱਟ-ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਤੱਤਪਰ ਰਹਾਂਗੇ : ਲਾਲਪੁਰਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਪੁਰਾਤਨ ਚਰਚ ਨੂੰ ਗ਼ਲਤ ਹੱਥਾਂ ’ਚੋਂ ਛਡਵਾਉਣ ਲਈ ਅੱਜ ਚਰਚ ਬਚਾਓ ਮੋਰਚੇ ਦਾ ਵਫ਼ਦ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟਰੀ ਬੋਰਡ ਭਾਜਪਾ ਇਕਬਾਲ ਸਿੰਘ ਲਾਲਪੁਰਾ ਨੂੰ ਮਿਲਿਆ। ਮੋਰਚੇ ਦੇ ਆਗੂਆਂ ਵੱਲੋਂ ਚਰਚ ਦੀ ਰਿਹਾਈ ਲਈ ਮੰਗ ਪੱਤਰ ਸੌਂਪਿਆ ਗਿਆ। ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਚੇਅਰਮੈਨ ਘੱਟ-ਗਿਣਤੀ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਕਪੂਰਥਲਾ ਦੇ ਰਾਜੇ ਜਗਤਜੀਤ ਸਿੰਘ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਕਪੂਰਥਲਾ ਸ਼ਹਿਰ ਅੰਦਰ ਮੰਦਰ, ਮਸਜਿਦ, ਗੁਰਦੁਆਰਾ ਅਤੇ ਚਰਚ ਦੀ ਵਿਵਸਥਾ ਕੀਤੀ ਗਈ ਸੀ। ਕਪੂਰਥਲਾ ਅੰਦਰ ਤਿੰਨੋਂ ਧਾਰਮਿਕ ਅਸਥਾਨ ਮੌਜੂਦ ਹਨ ਪਰ ਈਸਾਈ ਸਮਾਜ ਦੇ ਚਰਚ ਉੱਪਰ ਗਲਤ ਲੋਕਾਂ ਨੇ ਨਜ਼ਾਇਜ ਕਬਜ਼ਾ ਕੀਤਾ ਹੋਇਆ ਹੈ। ਉਸ ਵਿਚ ਗਲਤ ਕੰਮ ਹੋ ਰਹੇ ਹਨ, ਜੋ ਈਸਾਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਪੁਰਾਤਨ ਚਰਚ ਨੂੰ ਗਲਤ ਤਰੀਕੇ ਨਾਲ ਹਥਿਆ ਕੇ ਉਥੇ ਬੈਠੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਕੌਮੀ ਘੱਟ-ਗਿਣਤੀ ਕਮਿਸ਼ਨ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਚਰਚ ਬਚਾਓ ਮੋਰਚੇ ਦੇ ਵਫ਼ਦ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਭਰੋਸਾ ਦਿਵਾਇਆ ਕਿ ਜਲਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਚਰਚ ਬਚਾਓ ਮੋਰਚਾ ਦੇ ਜ਼ਿਲ੍ਹਾ ਆਗੂ ਬਲਦੇਵ ਰਾਜ ਅਟਵਾਲ, ਮੀਡੀਆ ਸਲਾਹਕਾਰ ਰਾਜਵਿੰਦਰ ਸਿੰਘ ਮਿੱਠਾ, ਅਰੁਨ ਵੀਰ ਅਟਵਾਲ ਆਦਿ ਹਾਜ਼ਰ ਸਨ। ਕੈਪਸ਼ਨ : 24ਕੇਪੀਟੀ20