ਨਕੋਦਰ ’ਚ ਲੱਗਾ ਪਹਿਲਾ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ
ਨਕੋਦਰ ਵਿਖੇ ਲੱਗਾ ਪਹਿਲਾ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ ਹੋਇਆ
Publish Date: Wed, 10 Dec 2025 08:49 PM (IST)
Updated Date: Thu, 11 Dec 2025 04:10 AM (IST)

* ਫਰਾਮਟਰੈਕ ਟਰੈਕਟਰ ਦਾ ਜੇਤੂ ਸੰਤੋਖ ਸਿੰਘ ਰਿਹਾ * ਮੱਕੀ ਦੀ ਥਾਂ ਮੂੰਗਫਲੀ ਦੀ ਖੇਤੀ ਕਰਨ ਲਈ ਪ੍ਰੇਰਿਆ ਕੈਪਸ਼ਨ : 10ਕੇਪੀਟੀ24,25 ਨਕੋਦਰ ਵਿਖੇ ਲੱਗੇ ਕਿਸਾਨ ਮੇਲੇ ਦੇ ਦ੍ਰਿਸ਼ । ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੋ ਰੋਜ਼ਾ 10ਵਾਂ ਜੇ.ਪੀ.ਜੀ.ਏ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ ਹੋਇਆ। ਨਕੋਦਰ ਵਿਖੇ ਹੋਏ ਪਹਿਲੀਵਾਰ ਇੰਨੇ ਵੱਡੇ ਕਿਸਾਨ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਮਾਝਾ, ਮਾਲਵਾ, ਦੋਆਬਾ ਤੇ ਹਰਿਆਣਾ ਤੋਂ ਕਿਸਾਨ ਸ਼ਾਮਲ ਹੋਏ। ਦੂਸਰੇ ਦਿਨ ਦੇ ਸੈਮੀਨਾਰ ’ਚ ਮੂੰਗਫਲੀ ਦੀ ਖੇਤੀ ਦੇ ਮਾਹਰ ਮਾਸਟਰ ਜਰਨੈਲ ਸਿੰਘ ਨੇ ਲੋਕਾਂ ਨੂੰ ਆਲੂ ਤੋਂ ਬਾਅਦ ਮੂੰਗਫਲੀ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਬਦਲਦੇ ਵਾਤਾਵਰਨ ਨਾਲ ਸਾਨੂੰ ਆਪਣੀਆਂ ਫਸਲਾਂ ਵੀ ਬਦਲਣੀਆਂ ਪੈਣਗੀਆਂ, ਜੇਕਰ ਅਸੀਂ ਲਾਹੇਵੰਦ ਖੇਤੀ ਚਾਹੁੰਦੇ ਹਾਂ। ਡੇਅਰੀ ਪਾਲਣ ਨੂੰ ਕਿਵੇਂ ਸਹਾਇਕ ਧੰਦੇ ਵਜੋਂ ਸਫਲਤਾਪੂਰਕ ਚਲਾਈਏ ਇਸ ਬਾਰੇ ਗਡਵਾਸੂ ਦੇ ਡਾਕਟਰ ਆਰ ਐੱਸ ਗਰੇਵਾਲ ਨੇ ਕਿਸਾਨਾਂ ਨੂੰ ਲੁੜੀਂਦੀ ਜਾਣਕਾਰੀ ਦਿੱਤੀ। ਕਿਸਾਨ ਮੇਲੇ ’ਚ 150 ਤੋਂ ਵੱਧ ਆਈਆਂ ਕੰਪਨੀਆਂ ਦਾ ਮੇਲਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਿਸਾਨ ਮੇਲੇ ’ਚ ਵਿਧਾਇਕ ਹਰਦੇਵ ਸਿੰਘ ਲਾਡੀ, ਪ੍ਰਗਟ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਦੀ ਨਜਾਕਤ ਸਮਝਦਿਆ ਖੇਤੀ ’ਚ ਵੱਡੇ ਬਦਲਾਅ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਮਾਰਟ ਫਾਰਮਿੰਗ ਦਾ ਹੈ। ਕੁਦਰਤੀ ਖੇਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਕਿਸਾਨ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਵਿੱਚ ਪਹਿਲੇ ਨੰ ‘ਤੇ ਫਰਾਮਟਰੈਕ ਟਰੈਕਟਰ ਦਾ ਜੇਤੂ ਸੰਤੋਖ ਸਿੰਘ ਮੁਹੱਲਾ ਸੋਢਲ ਜਲੰਧਰ ਰਿਹਾ, ਦੂਸਰੇ ਨੰਬਰ ’ਤੇ ਸ਼ਕਤੀਮਾਨ ਰੋਟਾਵੇਟਰ ਦਾ ਜੇਤੂ ਮਨਜਿੰਦਰ ਸਿੰਘ ਨਕੋਦਰ ਤੇ ਤੀਸਰੇ ਨੰ ’ਤੇ ਖਿੰਡਾ ਬੂਮ ਸਪਰੇਅ ਦਾ ਜੇਤੂ ਜਸਕਰਨਜੀਤ ਸਿੰਘ ਬਿੱਲੀ ਵੜੈਚ ਰਿਹਾ । ਇਸ ਮੌਕੇ ਇਨਾਮਾ ਦੀ ਵੰਡ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਅਤੇ ਵਧਾਇਕ ਹਰਦੇਵ ਸਿੰਘ ਲਾਡੀ ਦੀ ਅਗਵਾਈ ਵਿੱਚ ਸਮੂਹ ਮੇਲਾ ਕਮੇਟੀ ਵੱਲੋਂ ਕੀਤੀ ਗਈ।ਉਨ੍ਹਾਂ ਕਿਹਾ ਕਿ ਹਰ ਸਾਲ ਕਿਸਾਨ ਮੇਲਾ ਹੁਣ ਨਕੋਦਰ ਦੀ ਦਾਣਾ ਮੰਡੀ ਵਿੱਚ ਹੀ ਹੋਵੇਗਾ।ਸਮਾਂ ਆਉਣ ਵਾਲੀ ਮੀਟਿੰਗ ਵਿੱਚ ਨਿਰਧਾਰਿਤ ਕੀਤਾ ਜਾਵੇਗਾ ਕਿ ਦਸੰਬਰ ਜਾਂ ਸਤੰਬਰ ਵਿਚੋਂ ਕਿਹੜਾ ਰੱਖਣਾ ਹੈ।ਉਨ੍ਹਾਂ ਕਿਹਾ ਕਿ ਨਕੋਦਰ ਵਿਖੇ ਮਾਲਵਾ, ਮਾਝਾ ਅਤੇ ਦੋਆਬਾ ਦੇ ਕਿਸਾਨਾਂ ਲਈ ਪਹੁੰਚ ਬਹੁਤ ਸੋਖਾਲੀ ਹੈ।ਇਥੇ ਪਾਰਕਿੰਗ ਦੀ ਵਿਵਸਥਾ ਵੀ ਬਹੁਤ ਸਫਲ ਰਹੀ ਜੋ ਪਿਛਲੇ ਮੇਲਿਆ ਦੌਰਾਨ ਸਭ ਤੋਂ ਵੱਡੀ ਸਮੱਸਿਆ ਸੀ। ਮੇਲੇ ਦੀ ਸਮਾਪਤੀ ਮੌਕੇ ਪ੍ਰਧਾਨ ਗੁਰਰਾਜ ਸਿਮਘ ਨਿੱਝਰ ਨੇ ਨਕੋਦਰ ਵਿੱਚ ਹੋਏ ਪਹਿਲੀ ਵਾਰ ਕਿਸਾਨ ਮੇਲੇ ਨੂੰ ਸਫਲ ਕਰਨ ਲਈ ਸਮੂਹ ਕਿਸਾਨਾਂ, ਜਥੇਬੰਦੀਆਂ, ਸਰਕਾਰੀ ਪ੍ਰਸ਼ਾਸਨ, ਮਾਰਕਿਟ ਕਮੇਟੀ, ਕੰਪਨੀਆਂ ਅਤੇ ਸਾਰੇ ਹੀ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ।